2 ਇਤਿਹਾਸ 32

ਇਹ ਹਿਜ਼ਕੀਯਾਹ ਸੀ ਜਿਸ ਨੇ ਗੀਹੋਨ ਝਰਨੇ ਦੇ ਉੱਪਰਲੇ ਰਸਤੇ ਨੂੰ ਰੋਕ ਦਿੱਤਾ ਅਤੇ ਪਾਣੀ ਨੂੰ ਦਾਵੀਦ ਦੇ ਸ਼ਹਿਰ ਦੇ ਪੱਛਮ ਵਾਲੇ ਪਾਸੇ ਵੱਲ ਮੋੜ ਦਿੱਤਾ। ਉਸ ਨੇ ਹਰ ਕੰਮ ਵਿੱਚ ਸਫ਼ਲਤਾ ਹਾਸਲ ਕੀਤੀ।

2 Chronicles 32:30 (UKJV) This same Hezekiah also stopped the upper watercourse of Gihon, and brought it straight down to the west side of the city of David. And Hezekiah prospered in all his works.

28ਉਸ ਨੇ ਅਨਾਜ ਅਤੇ ਮੈਂ ਅਤੇ ਤੇਲ ਦੇ ਵਾਧੇ ਲਈ ਕੋਠੜੀਆਂ ਅਤੇ ਹਰ ਪ੍ਰਕਾਰ ਦੇ ਪਸ਼ੂਆਂ ਲਈ ਥਾਂ ਕੋਠੜੀਆਂ ਅਤੇ ਹਰ ਪਰਕਾਰ ਦੇ ਪਸ਼ੂਆਂ ਲਈ ਅਤੇ ਭੇਡ ਬੱਕਰੀਆਂ ਲਈ ਵਾੜੇ ਬਣਾਏ।

29ਉਸਨੇ ਆਪਣੇ ਲਈ ਪਿੰਡ ਬਣਾਏ ਅਤੇ ਬਹੁਤ ਸਾਰੇ ਇੱਜੜ ਅਤੇ ਝੁੰਡ ਪ੍ਰਾਪਤ ਕੀਤੇ, ਕਿਉਂਕਿ ਪਰਮੇਸ਼ਵਰ ਨੇ ਉਸਨੂੰ ਬਹੁਤ ਵੱਡੀ ਦੌਲਤ ਦਿੱਤੀ ਸੀ।

30ਇਹ ਹਿਜ਼ਕੀਯਾਹ ਸੀ ਜਿਸ ਨੇ ਗੀਹੋਨ ਝਰਨੇ ਦੇ ਉੱਪਰਲੇ ਰਸਤੇ ਨੂੰ ਰੋਕ ਦਿੱਤਾ ਅਤੇ ਪਾਣੀ ਨੂੰ ਦਾਵੀਦ ਦੇ ਸ਼ਹਿਰ ਦੇ ਪੱਛਮ ਵਾਲੇ ਪਾਸੇ ਵੱਲ ਮੋੜ ਦਿੱਤਾ। ਉਸ ਨੇ ਹਰ ਕੰਮ ਵਿੱਚ ਸਫ਼ਲਤਾ ਹਾਸਲ ਕੀਤੀ।

31ਪਰ ਜਦੋਂ ਬਾਬੇਲ ਦੇ ਸ਼ਾਸਕਾਂ ਦੁਆਰਾ ਰਾਜਦੂਤ ਭੇਜੇ ਗਏ ਸਨ ਤਾਂ ਜੋ ਉਸ ਨੂੰ ਦੇਸ਼ ਵਿੱਚ ਵਾਪਰੇ ਚਮਤਕਾਰੀ ਚਿੰਨ੍ਹ ਬਾਰੇ ਪੁੱਛਣ ਲਈ, ਪਰਮੇਸ਼ਵਰ ਨੇ ਉਸ ਨੂੰ ਪਰਖਣ ਲਈ ਅਤੇ ਉਸ ਦੇ ਦਿਲ ਦੀ ਹਰ ਗੱਲ ਜਾਣਨ ਲਈ ਛੱਡ ਦਿੱਤਾ।

32ਹਿਜ਼ਕੀਯਾਹ ਦੇ ਰਾਜ ਦੀਆਂ ਹੋਰ ਘਟਨਾਵਾਂ ਅਤੇ ਉਸ ਦੇ ਭਗਤੀ ਦੇ ਕੰਮ ਯਹੂਦਾਹ ਅਤੇ ਇਸਰਾਏਲ ਦੇ ਰਾਜਿਆਂ ਦੀ ਕਿਤਾਬ ਵਿੱਚ ਆਮੋਸ ਦੇ ਪੁੱਤਰ ਯਸ਼ਾਯਾਹ ਨਬੀ ਦੇ ਦਰਸ਼ਣ ਵਿੱਚ ਲਿਖੇ ਗਏ ਹਨ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.