9ਉਹ ਹਿਲਕੀਯਾਹ ਪ੍ਰਧਾਨ ਜਾਜਕ ਨੂੰ ਮਿਲੇ ਅਤੇ ਪਰਮੇਸ਼ਵਰ ਦੇ ਭਵਨ ਲਈ ਲਿਆਂਦੇ ਗਏ ਉਸ ਰੁਪਏ ਨੂੰ ਉਸ ਦੇ ਹਵਾਲੇ ਕਰ ਦਿੱਤਾ, ਜੋ ਮਨੱਸ਼ੇਹ, ਇਫ਼ਰਾਈਮ ਅਤੇ ਇਸਰਾਏਲ ਦੇ ਕੁਝ ਹਿੱਸੇ ਅਤੇ ਸਾਰੇ ਯਹੂਦਾਹ ਬਿਨਯਾਮੀਨ ਅਤੇ ਯੇਰੂਸ਼ਲੇਮ ਦੇ ਵਾਸੀਆਂ ਤੋਂ ਲੇਵੀਆਂ ਅਤੇ ਦਰਬਾਨਾਂ ਦੁਆਰਾ ਇਕੱਠਾ ਕੀਤਾ ਗਿਆ ਸੀ।
10ਫਿਰ ਉਹਨਾਂ ਨੇ ਇਸ ਨੂੰ ਯਾਹਵੇਹ ਦੇ ਭਵਨ ਦੇ ਕੰਮ ਦੀ ਨਿਗਰਾਨੀ ਕਰਨ ਲਈ ਨਿਯੁਕਤ ਕੀਤੇ ਆਦਮੀਆਂ ਨੂੰ ਸੌਂਪ ਦਿੱਤਾ। ਇਨ੍ਹਾਂ ਆਦਮੀਆਂ ਨੇ ਭਵਨ ਦੀ ਮੁਰੰਮਤ ਅਤੇ ਮੁਰੰਮਤ ਕਰਨ ਵਾਲੇ ਮਜ਼ਦੂਰਾਂ ਨੂੰ ਭੁਗਤਾਨ ਕੀਤਾ।
11ਉਹਨਾਂ ਨੇ ਉਹ ਪੈਸਾ ਤਰਖਾਣ ਅਤੇ ਰਾਜਮਿਸਤਰੀਆਂ ਨੂੰ ਦਿੱਤਾ ਤਾਂ ਜੋ ਘੜੇ ਹੋਏ ਪੱਥਰ ਅਤੇ ਜੋੜੀਆਂ ਲਈ ਲੱਕੜੀ ਮੁੱਲ ਲੈਣ ਅਤੇ ਉਹਨਾਂ ਘਰਾਂ ਲਈ ਵੀ ਜਿਨ੍ਹਾਂ ਨੂੰ ਯਹੂਦਾਹ ਦੇ ਪਾਤਸ਼ਾਹਾਂ ਨੇ ਉਜਾੜ ਦਿੱਤਾ ਸੀ ਸ਼ਤੀਰ ਬਣਾਉਣ।
12ਮਜ਼ਦੂਰਾਂ ਨੇ ਇਮਾਨਦਾਰੀ ਨਾਲ ਮਿਹਨਤ ਕੀਤੀ। ਉਹਨਾਂ ਉੱਤੇ ਯਹਥ ਅਤੇ ਓਬਦਯਾਹ, ਮੇਰਾਰੀ ਦੇ ਉੱਤਰਾਧਿਕਾਰੀ ਲੇਵੀ ਅਤੇ ਕੋਹਾਥ ਤੋਂ ਜ਼ਕਰਯਾਹ ਅਤੇ ਮਸ਼ੁੱਲਾਮ ਸਨ। ਲੇਵੀਆਂ ਦੇ ਕੋਲ ਉਹ ਸਾਰੇ ਲੋਕ ਜੋ ਸੰਗੀਤ ਦੇ ਸਾਜ਼ ਵਜਾਉਣ ਵਿੱਚ ਮਾਹਰ ਸਨ,
13ਅਤੇ ਉਹ ਭਾਰ ਚੁੱਕਣ ਵਾਲਿਆਂ ਦੇ ਉੱਤੇ ਸਨ ਅਤੇ ਹਰ ਪਰਕਾਰ ਦਾ ਕੰਮ ਕਰਨ ਵਾਲਿਆਂ ਪਾਸੋਂ ਕੰਮ ਕਰਾਉਂਦੇ ਸਨ ਅਤੇ ਲੇਵੀਆਂ ਵਿੱਚੋਂ ਲਿਖਾਰੀ ਅਤੇ ਅਫ਼ਸਰ ਅਤੇ ਦਰਬਾਨ ਸਨ।