2 ਇਤਿਹਾਸ 34

ਮਜ਼ਦੂਰਾਂ ਨੇ ਇਮਾਨਦਾਰੀ ਨਾਲ ਮਿਹਨਤ ਕੀਤੀ। ਉਹਨਾਂ ਉੱਤੇ ਯਹਥ ਅਤੇ ਓਬਦਯਾਹ, ਮੇਰਾਰੀ ਦੇ ਉੱਤਰਾਧਿਕਾਰੀ ਲੇਵੀ ਅਤੇ ਕੋਹਾਥ ਤੋਂ ਜ਼ਕਰਯਾਹ ਅਤੇ ਮਸ਼ੁੱਲਾਮ ਸਨ। ਲੇਵੀਆਂ ਦੇ ਕੋਲ ਉਹ ਸਾਰੇ ਲੋਕ ਜੋ ਸੰਗੀਤ ਦੇ ਸਾਜ਼ ਵਜਾਉਣ ਵਿੱਚ ਮਾਹਰ ਸਨ,

2 Chronicles 34:12 (UKJV) And the men did the work faithfully: and the overseers of them were Jahath and Obadiah, the Levites, of the sons of Merari; and Zechariah and Meshullam, of the sons of the Kohathites, to set it forward; and other of the Levites, all that could skill of instruments of music.

10ਫਿਰ ਉਹਨਾਂ ਨੇ ਇਸ ਨੂੰ ਯਾਹਵੇਹ ਦੇ ਭਵਨ ਦੇ ਕੰਮ ਦੀ ਨਿਗਰਾਨੀ ਕਰਨ ਲਈ ਨਿਯੁਕਤ ਕੀਤੇ ਆਦਮੀਆਂ ਨੂੰ ਸੌਂਪ ਦਿੱਤਾ। ਇਨ੍ਹਾਂ ਆਦਮੀਆਂ ਨੇ ਭਵਨ ਦੀ ਮੁਰੰਮਤ ਅਤੇ ਮੁਰੰਮਤ ਕਰਨ ਵਾਲੇ ਮਜ਼ਦੂਰਾਂ ਨੂੰ ਭੁਗਤਾਨ ਕੀਤਾ।

11ਉਹਨਾਂ ਨੇ ਉਹ ਪੈਸਾ ਤਰਖਾਣ ਅਤੇ ਰਾਜਮਿਸਤਰੀਆਂ ਨੂੰ ਦਿੱਤਾ ਤਾਂ ਜੋ ਘੜੇ ਹੋਏ ਪੱਥਰ ਅਤੇ ਜੋੜੀਆਂ ਲਈ ਲੱਕੜੀ ਮੁੱਲ ਲੈਣ ਅਤੇ ਉਹਨਾਂ ਘਰਾਂ ਲਈ ਵੀ ਜਿਨ੍ਹਾਂ ਨੂੰ ਯਹੂਦਾਹ ਦੇ ਪਾਤਸ਼ਾਹਾਂ ਨੇ ਉਜਾੜ ਦਿੱਤਾ ਸੀ ਸ਼ਤੀਰ ਬਣਾਉਣ।

12ਮਜ਼ਦੂਰਾਂ ਨੇ ਇਮਾਨਦਾਰੀ ਨਾਲ ਮਿਹਨਤ ਕੀਤੀ। ਉਹਨਾਂ ਉੱਤੇ ਯਹਥ ਅਤੇ ਓਬਦਯਾਹ, ਮੇਰਾਰੀ ਦੇ ਉੱਤਰਾਧਿਕਾਰੀ ਲੇਵੀ ਅਤੇ ਕੋਹਾਥ ਤੋਂ ਜ਼ਕਰਯਾਹ ਅਤੇ ਮਸ਼ੁੱਲਾਮ ਸਨ। ਲੇਵੀਆਂ ਦੇ ਕੋਲ ਉਹ ਸਾਰੇ ਲੋਕ ਜੋ ਸੰਗੀਤ ਦੇ ਸਾਜ਼ ਵਜਾਉਣ ਵਿੱਚ ਮਾਹਰ ਸਨ,

13ਅਤੇ ਉਹ ਭਾਰ ਚੁੱਕਣ ਵਾਲਿਆਂ ਦੇ ਉੱਤੇ ਸਨ ਅਤੇ ਹਰ ਪਰਕਾਰ ਦਾ ਕੰਮ ਕਰਨ ਵਾਲਿਆਂ ਪਾਸੋਂ ਕੰਮ ਕਰਾਉਂਦੇ ਸਨ ਅਤੇ ਲੇਵੀਆਂ ਵਿੱਚੋਂ ਲਿਖਾਰੀ ਅਤੇ ਅਫ਼ਸਰ ਅਤੇ ਦਰਬਾਨ ਸਨ।

14ਜਦੋਂ ਉਹ ਯਾਹਵੇਹ ਦੇ ਭਵਨ ਵਿੱਚ ਲਿਆਏ ਗਏ ਪੈਸੇ ਨੂੰ ਬਾਹਰ ਲਿਆ ਰਹੇ ਸਨ, ਤਾਂ ਹਿਲਕੀਯਾਹ ਜਾਜਕ ਨੂੰ ਯਾਹਵੇਹ ਦੀ ਬਿਵਸਥਾ ਦੀ ਪੋਥੀ ਮਿਲੀ ਜੋ ਮੋਸ਼ੇਹ ਦੁਆਰਾ ਦਿੱਤੀ ਗਈ ਸੀ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.