2 ਇਤਿਹਾਸ 34

ਜਦੋਂ ਉਹ ਯਾਹਵੇਹ ਦੇ ਭਵਨ ਵਿੱਚ ਲਿਆਏ ਗਏ ਪੈਸੇ ਨੂੰ ਬਾਹਰ ਲਿਆ ਰਹੇ ਸਨ, ਤਾਂ ਹਿਲਕੀਯਾਹ ਜਾਜਕ ਨੂੰ ਯਾਹਵੇਹ ਦੀ ਬਿਵਸਥਾ ਦੀ ਪੋਥੀ ਮਿਲੀ ਜੋ ਮੋਸ਼ੇਹ ਦੁਆਰਾ ਦਿੱਤੀ ਗਈ ਸੀ।

2 Chronicles 34:14 (UKJV) And when they brought out the money that was brought into the house of the LORD, Hilkiah the priest found a book of the law of the LORD given by Moses.

12ਮਜ਼ਦੂਰਾਂ ਨੇ ਇਮਾਨਦਾਰੀ ਨਾਲ ਮਿਹਨਤ ਕੀਤੀ। ਉਹਨਾਂ ਉੱਤੇ ਯਹਥ ਅਤੇ ਓਬਦਯਾਹ, ਮੇਰਾਰੀ ਦੇ ਉੱਤਰਾਧਿਕਾਰੀ ਲੇਵੀ ਅਤੇ ਕੋਹਾਥ ਤੋਂ ਜ਼ਕਰਯਾਹ ਅਤੇ ਮਸ਼ੁੱਲਾਮ ਸਨ। ਲੇਵੀਆਂ ਦੇ ਕੋਲ ਉਹ ਸਾਰੇ ਲੋਕ ਜੋ ਸੰਗੀਤ ਦੇ ਸਾਜ਼ ਵਜਾਉਣ ਵਿੱਚ ਮਾਹਰ ਸਨ,

13ਅਤੇ ਉਹ ਭਾਰ ਚੁੱਕਣ ਵਾਲਿਆਂ ਦੇ ਉੱਤੇ ਸਨ ਅਤੇ ਹਰ ਪਰਕਾਰ ਦਾ ਕੰਮ ਕਰਨ ਵਾਲਿਆਂ ਪਾਸੋਂ ਕੰਮ ਕਰਾਉਂਦੇ ਸਨ ਅਤੇ ਲੇਵੀਆਂ ਵਿੱਚੋਂ ਲਿਖਾਰੀ ਅਤੇ ਅਫ਼ਸਰ ਅਤੇ ਦਰਬਾਨ ਸਨ।

14ਜਦੋਂ ਉਹ ਯਾਹਵੇਹ ਦੇ ਭਵਨ ਵਿੱਚ ਲਿਆਏ ਗਏ ਪੈਸੇ ਨੂੰ ਬਾਹਰ ਲਿਆ ਰਹੇ ਸਨ, ਤਾਂ ਹਿਲਕੀਯਾਹ ਜਾਜਕ ਨੂੰ ਯਾਹਵੇਹ ਦੀ ਬਿਵਸਥਾ ਦੀ ਪੋਥੀ ਮਿਲੀ ਜੋ ਮੋਸ਼ੇਹ ਦੁਆਰਾ ਦਿੱਤੀ ਗਈ ਸੀ।

15ਤਾਂ ਹਿਲਕੀਯਾਹ ਨੇ ਸ਼ਾਫਾਨ ਲਿਖਾਰੀ ਨੂੰ ਆਖਿਆ ਮੈਨੂੰ ਯਾਹਵੇਹ ਦੇ ਭਵਨ ਵਿੱਚੋਂ ਬਿਵਸਥਾ ਦੀ ਪੋਥੀ ਮਿਲੀ ਹੈ ਅਤੇ ਹਿਲਕੀਯਾਹ ਨੇ ਉਹ ਪੋਥੀ ਸ਼ਾਫਾਨ ਨੂੰ ਦਿੱਤੀ।

16ਤਦ ਸ਼ਾਫਾਨ ਪੋਥੀ ਨੂੰ ਰਾਜੇ ਲੈ ਕੋਲ ਗਿਆ ਹੈ ਫਿਰ ਉਸ ਨੇ ਰਾਜਾ ਨੂੰ ਇਹ ਖ਼ਬਰ ਦਿੱਤੀ: “ਕਿ ਸਾਰਾ ਕੰਮ ਜੋ ਤੁਸਾਂ ਆਪਣੇ ਦਾਸਾਂ ਦੇ ਜਿੰਮੇ ਕੀਤਾ ਸੀ ਉਹ ਕਰਦੇ ਹਨ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.