2 ਇਤਿਹਾਸ 34

ਤਦ ਸ਼ਾਫਾਨ ਪੋਥੀ ਨੂੰ ਰਾਜੇ ਲੈ ਕੋਲ ਗਿਆ ਹੈ ਫਿਰ ਉਸ ਨੇ ਰਾਜਾ ਨੂੰ ਇਹ ਖ਼ਬਰ ਦਿੱਤੀ: “ਕਿ ਸਾਰਾ ਕੰਮ ਜੋ ਤੁਸਾਂ ਆਪਣੇ ਦਾਸਾਂ ਦੇ ਜਿੰਮੇ ਕੀਤਾ ਸੀ ਉਹ ਕਰਦੇ ਹਨ।

2 Chronicles 34:16 (UKJV) And Shaphan carried the book to the king, and brought the king word back again, saying, All that was committed to your servants, they do it.

14ਜਦੋਂ ਉਹ ਯਾਹਵੇਹ ਦੇ ਭਵਨ ਵਿੱਚ ਲਿਆਏ ਗਏ ਪੈਸੇ ਨੂੰ ਬਾਹਰ ਲਿਆ ਰਹੇ ਸਨ, ਤਾਂ ਹਿਲਕੀਯਾਹ ਜਾਜਕ ਨੂੰ ਯਾਹਵੇਹ ਦੀ ਬਿਵਸਥਾ ਦੀ ਪੋਥੀ ਮਿਲੀ ਜੋ ਮੋਸ਼ੇਹ ਦੁਆਰਾ ਦਿੱਤੀ ਗਈ ਸੀ।

15ਤਾਂ ਹਿਲਕੀਯਾਹ ਨੇ ਸ਼ਾਫਾਨ ਲਿਖਾਰੀ ਨੂੰ ਆਖਿਆ ਮੈਨੂੰ ਯਾਹਵੇਹ ਦੇ ਭਵਨ ਵਿੱਚੋਂ ਬਿਵਸਥਾ ਦੀ ਪੋਥੀ ਮਿਲੀ ਹੈ ਅਤੇ ਹਿਲਕੀਯਾਹ ਨੇ ਉਹ ਪੋਥੀ ਸ਼ਾਫਾਨ ਨੂੰ ਦਿੱਤੀ।

16ਤਦ ਸ਼ਾਫਾਨ ਪੋਥੀ ਨੂੰ ਰਾਜੇ ਲੈ ਕੋਲ ਗਿਆ ਹੈ ਫਿਰ ਉਸ ਨੇ ਰਾਜਾ ਨੂੰ ਇਹ ਖ਼ਬਰ ਦਿੱਤੀ: “ਕਿ ਸਾਰਾ ਕੰਮ ਜੋ ਤੁਸਾਂ ਆਪਣੇ ਦਾਸਾਂ ਦੇ ਜਿੰਮੇ ਕੀਤਾ ਸੀ ਉਹ ਕਰਦੇ ਹਨ।

17ਅਤੇ ਉਹ ਪੈਸਾ ਜਿਹੜਾ ਯਾਹਵੇਹ ਦੇ ਭਵਨ ਵਿੱਚੋਂ ਮਿਲਿਆ ਉਸ ਨੂੰ ਲੈ ਕੇ ਦੇਖ ਭਾਲ ਕਰਨ ਵਾਲਿਆਂ ਨੂੰ ਅਤੇ ਕੰਮ ਕਰਨ ਵਾਲਿਆਂ ਨੂੰ ਦੇ ਦਿੱਤਾ।”

18ਤਦ ਸ਼ਾਫਾਨ ਲਿਖਾਰੀ ਨੇ ਰਾਜੇ ਨੂੰ ਦੱਸਿਆ, “ਹਿਲਕੀਯਾਹ ਜਾਜਕ ਨੇ ਮੈਨੂੰ ਇੱਕ ਕਿਤਾਬ ਦਿੱਤੀ ਹੈ।” ਅਤੇ ਸ਼ਾਫਾਨ ਨੇ ਉਸ ਵਿੱਚੋਂ ਰਾਜੇ ਦੀ ਹਜ਼ੂਰੀ ਵਿੱਚ ਪੜ੍ਹਿਆ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.