2 ਇਤਿਹਾਸ 34

ਆਪਣੇ ਰਾਜ ਦੇ ਅੱਠਵੇਂ ਸਾਲ ਵਿੱਚ, ਜਦੋਂ ਉਹ ਅਜੇ ਜਵਾਨ ਹੀ ਸੀ, ਉਸਨੇ ਆਪਣੇ ਪਿਤਾ ਦਾਵੀਦ ਦੇ ਪਰਮੇਸ਼ਵਰ ਨੂੰ ਭਾਲਣਾ ਸ਼ੁਰੂ ਕੀਤਾ। ਆਪਣੇ ਬਾਰ੍ਹਵੇਂ ਸਾਲ ਵਿੱਚ ਉਸਨੇ ਯਹੂਦਾਹ ਅਤੇ ਯੇਰੂਸ਼ਲੇਮ ਦੇ ਉੱਚੇ ਸਥਾਨਾਂ, ਅਸ਼ੇਰਾਹ ਦੇ ਥੰਮ੍ਹਾਂ ਅਤੇ ਬੁੱਤਾਂ ਨੂੰ ਸਾਫ਼ ਕਰਨਾ ਸ਼ੁਰੂ ਕੀਤਾ।

2 Chronicles 34:3 (UKJV) For in the eighth year of his reign, while he was yet young, he began to seek after the God of David his father: and in the twelfth year he began to purge Judah and Jerusalem from the high places, and the groves, and the carved images, and the molten images.

1ਯੋਸ਼ੀਯਾਹ ਅੱਠ ਸਾਲਾਂ ਦਾ ਸੀ ਜਦੋਂ ਉਹ ਰਾਜਾ ਬਣਿਆ ਅਤੇ ਉਸਨੇ ਯੇਰੂਸ਼ਲੇਮ ਵਿੱਚ ਇਕੱਤੀ ਸਾਲ ਰਾਜ ਕੀਤਾ।

2ਉਸਨੇ ਉਹੀ ਕੀਤਾ ਜੋ ਯਾਹਵੇਹ ਦੀ ਨਿਗਾਹ ਵਿੱਚ ਸਹੀ ਸੀ ਅਤੇ ਆਪਣੇ ਪਿਤਾ ਦਾਵੀਦ ਦੇ ਸਾਰੇ ਰਾਹਾਂ ਉੱਤੇ ਚੱਲਦਾ ਰਿਹਾ, ਨਾ ਸੱਜੇ ਅਤੇ ਨਾ ਖੱਬੇ ਪਾਸੇ ਮੁੜਿਆ।

3ਆਪਣੇ ਰਾਜ ਦੇ ਅੱਠਵੇਂ ਸਾਲ ਵਿੱਚ, ਜਦੋਂ ਉਹ ਅਜੇ ਜਵਾਨ ਹੀ ਸੀ, ਉਸਨੇ ਆਪਣੇ ਪਿਤਾ ਦਾਵੀਦ ਦੇ ਪਰਮੇਸ਼ਵਰ ਨੂੰ ਭਾਲਣਾ ਸ਼ੁਰੂ ਕੀਤਾ। ਆਪਣੇ ਬਾਰ੍ਹਵੇਂ ਸਾਲ ਵਿੱਚ ਉਸਨੇ ਯਹੂਦਾਹ ਅਤੇ ਯੇਰੂਸ਼ਲੇਮ ਦੇ ਉੱਚੇ ਸਥਾਨਾਂ, ਅਸ਼ੇਰਾਹ ਦੇ ਥੰਮ੍ਹਾਂ ਅਤੇ ਬੁੱਤਾਂ ਨੂੰ ਸਾਫ਼ ਕਰਨਾ ਸ਼ੁਰੂ ਕੀਤਾ।

4ਉਸ ਦੀ ਅਗਵਾਈ ਹੇਠ ਬਆਲ ਦੀਆਂ ਜਗਵੇਦੀਆਂ ਢਾਹ ਦਿੱਤੀਆਂ ਗਈਆਂ ਸਨ; ਉਸ ਨੇ ਧੂਪ ਦੀਆਂ ਜਗਵੇਦੀਆਂ ਨੂੰ ਤੋੜ ਦਿੱਤਾ ਜੋ ਉਹਨਾਂ ਦੇ ਉੱਪਰ ਸਨ ਅਤੇ ਅਸ਼ੇਰਾਹ ਦੇ ਥੰਮ੍ਹਾਂ ਅਤੇ ਬੁੱਤਾਂ ਨੂੰ ਭੰਨ ਸੁੱਟਿਆ। ਇਨ੍ਹਾਂ ਨੂੰ ਉਸ ਨੇ ਤੋੜ ਦਿੱਤਾ ਅਤੇ ਉਹਨਾਂ ਦੀਆਂ ਕਬਰਾਂ ਉੱਤੇ ਖਿੰਡਾ ਦਿੱਤਾ ਜਿਨ੍ਹਾਂ ਨੇ ਉਹਨਾਂ ਨੂੰ ਬਲੀਦਾਨ ਕੀਤਾ ਸੀ।

5ਉਸ ਨੇ ਜਾਜਕਾਂ ਦੀਆਂ ਹੱਡੀਆਂ ਨੂੰ ਉਹਨਾਂ ਦੀਆਂ ਜਗਵੇਦੀਆਂ ਉੱਤੇ ਸਾੜ ਦਿੱਤਾ ਅਤੇ ਇਸ ਤਰ੍ਹਾਂ ਉਸ ਨੇ ਯਹੂਦਾਹ ਅਤੇ ਯੇਰੂਸ਼ਲੇਮ ਨੂੰ ਸ਼ੁੱਧ ਕੀਤਾ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.