3ਆਪਣੇ ਰਾਜ ਦੇ ਅੱਠਵੇਂ ਸਾਲ ਵਿੱਚ, ਜਦੋਂ ਉਹ ਅਜੇ ਜਵਾਨ ਹੀ ਸੀ, ਉਸਨੇ ਆਪਣੇ ਪਿਤਾ ਦਾਵੀਦ ਦੇ ਪਰਮੇਸ਼ਵਰ ਨੂੰ ਭਾਲਣਾ ਸ਼ੁਰੂ ਕੀਤਾ। ਆਪਣੇ ਬਾਰ੍ਹਵੇਂ ਸਾਲ ਵਿੱਚ ਉਸਨੇ ਯਹੂਦਾਹ ਅਤੇ ਯੇਰੂਸ਼ਲੇਮ ਦੇ ਉੱਚੇ ਸਥਾਨਾਂ, ਅਸ਼ੇਰਾਹ ਦੇ ਥੰਮ੍ਹਾਂ ਅਤੇ ਬੁੱਤਾਂ ਨੂੰ ਸਾਫ਼ ਕਰਨਾ ਸ਼ੁਰੂ ਕੀਤਾ।
4ਉਸ ਦੀ ਅਗਵਾਈ ਹੇਠ ਬਆਲ ਦੀਆਂ ਜਗਵੇਦੀਆਂ ਢਾਹ ਦਿੱਤੀਆਂ ਗਈਆਂ ਸਨ; ਉਸ ਨੇ ਧੂਪ ਦੀਆਂ ਜਗਵੇਦੀਆਂ ਨੂੰ ਤੋੜ ਦਿੱਤਾ ਜੋ ਉਹਨਾਂ ਦੇ ਉੱਪਰ ਸਨ ਅਤੇ ਅਸ਼ੇਰਾਹ ਦੇ ਥੰਮ੍ਹਾਂ ਅਤੇ ਬੁੱਤਾਂ ਨੂੰ ਭੰਨ ਸੁੱਟਿਆ। ਇਨ੍ਹਾਂ ਨੂੰ ਉਸ ਨੇ ਤੋੜ ਦਿੱਤਾ ਅਤੇ ਉਹਨਾਂ ਦੀਆਂ ਕਬਰਾਂ ਉੱਤੇ ਖਿੰਡਾ ਦਿੱਤਾ ਜਿਨ੍ਹਾਂ ਨੇ ਉਹਨਾਂ ਨੂੰ ਬਲੀਦਾਨ ਕੀਤਾ ਸੀ।
5ਉਸ ਨੇ ਜਾਜਕਾਂ ਦੀਆਂ ਹੱਡੀਆਂ ਨੂੰ ਉਹਨਾਂ ਦੀਆਂ ਜਗਵੇਦੀਆਂ ਉੱਤੇ ਸਾੜ ਦਿੱਤਾ ਅਤੇ ਇਸ ਤਰ੍ਹਾਂ ਉਸ ਨੇ ਯਹੂਦਾਹ ਅਤੇ ਯੇਰੂਸ਼ਲੇਮ ਨੂੰ ਸ਼ੁੱਧ ਕੀਤਾ।
6ਉਸ ਨੇ ਮਨੱਸ਼ੇਹ, ਇਫ਼ਰਾਈਮ ਅਤੇ ਸ਼ਿਮਓਨ ਦੇ ਸ਼ਹਿਰਾਂ ਵਿੱਚ ਸਗੋਂ ਨਫ਼ਤਾਲੀ ਅਤੇ ਉਹਨਾਂ ਦੇ ਦੁਆਲੇ ਦੀਆਂ ਥੇਹਾਂ ਵਿੱਚ ਵੀ ਇਵੇਂ ਹੀ ਕੀਤਾ,
7ਉਸ ਨੇ ਜਗਵੇਦੀਆਂ ਅਤੇ ਅਸ਼ੇਰਾਹ ਦੇ ਥੰਮ੍ਹਾਂ ਨੂੰ ਢਾਹ ਦਿੱਤਾ ਅਤੇ ਮੂਰਤੀਆਂ ਨੂੰ ਚੂਰ-ਚੂਰ ਕਰ ਦਿੱਤਾ ਅਤੇ ਇਸਰਾਏਲ ਵਿੱਚ ਸਾਰੀਆਂ ਧੂਪ ਜਗਵੇਦੀਆਂ ਨੂੰ ਟੁਕੜੇ-ਟੁਕੜੇ ਕਰ ਦਿੱਤਾ। ਫਿਰ ਉਹ ਯੇਰੂਸ਼ਲੇਮ ਵਾਪਸ ਚਲਾ ਗਿਆ।