2 ਇਤਿਹਾਸ 36

ਤਦ ਪਰਮੇਸ਼ਵਰ ਨੇ ਕਸਦੀਆਂ ਦੇ ਰਾਜੇ ਨੂੰ ਉਹਨਾਂ ਦੇ ਵਿਰੁੱਧ ਲਿਆਇਆ। ਉਸ ਨੇ ਉਹਨਾਂ ਦੇ ਜਵਾਨਾਂ ਨੂੰ ਉਹਨਾਂ ਦੇ ਹੀ ਪਵਿੱਤਰ ਸਥਾਨ ਵਿੱਚ ਮਾਰ ਦਿੱਤਾ। ਉਸ ਨੇ ਨਾ ਤਾਂ ਨੌਜਵਾਨਾਂ ਉੱਤੇ, ਨਾ ਕੁਆਰੀਆਂ ਉੱਤੇ, ਨਾ ਬੁੱਢਿਆਂ ਉੱਤੇ ਅਤੇ ਨਾ ਹੀ ਕਮਜ਼ੋਰਾਂ ਉੱਤੇ ਦਇਆ ਦਿਖਾਈ। ਪਰਮੇਸ਼ਵਰ ਨੇ ਸਾਰਿਆਂ ਨਬੂਕਦਨੇਜ਼ਰ ਦੇ ਅਧੀਨ ਰੱਖਿਆ।

2 Chronicles 36:17 (UKJV) Therefore he brought upon them the king of the Chaldees, who slew their young men with the sword in the house of their sanctuary, and had no compassion upon young man or maiden, old man, or him that stooped for age: he gave them all into his hand.

15ਉਹਨਾਂ ਦੇ ਪੁਰਖਿਆਂ ਦੇ ਪਰਮੇਸ਼ਵਰ ਨੇ ਆਪਣੇ ਦੂਤਾਂ ਰਾਹੀਂ ਉਹਨਾਂ ਨੂੰ ਵਾਰ-ਵਾਰ ਸੰਦੇਸ਼ ਭੇਜਿਆ, ਕਿਉਂਕਿ ਉਹ ਆਪਣੇ ਲੋਕਾਂ ਅਤੇ ਆਪਣੇ ਨਿਵਾਸ ਸਥਾਨ ਉੱਤੇ ਤਰਸ ਕਰਦਾ ਸੀ।

16ਪਰ ਉਹਨਾਂ ਨੇ ਪਰਮੇਸ਼ਵਰ ਦੇ ਸੰਦੇਸ਼ਵਾਹਕਾਂ ਦਾ ਮਜ਼ਾਕ ਉਡਾਇਆ, ਉਸ ਦੇ ਸ਼ਬਦਾਂ ਨੂੰ ਤੁੱਛ ਸਮਝਿਆ ਅਤੇ ਉਸ ਦੇ ਨਬੀਆਂ ਦਾ ਮਜ਼ਾਕ ਉਡਾਇਆ ਜਦੋਂ ਤੱਕ ਕਿ ਯਾਹਵੇਹ ਦਾ ਕ੍ਰੋਧ ਉਸ ਦੇ ਲੋਕਾਂ ਦੇ ਵਿਰੁੱਧ ਭੜਕਿਆ ਅਤੇ ਕੋਈ ਉਪਾਅ ਨਹੀਂ ਹੋਇਆ।

17ਤਦ ਪਰਮੇਸ਼ਵਰ ਨੇ ਕਸਦੀਆਂ ਦੇ ਰਾਜੇ ਨੂੰ ਉਹਨਾਂ ਦੇ ਵਿਰੁੱਧ ਲਿਆਇਆ। ਉਸ ਨੇ ਉਹਨਾਂ ਦੇ ਜਵਾਨਾਂ ਨੂੰ ਉਹਨਾਂ ਦੇ ਹੀ ਪਵਿੱਤਰ ਸਥਾਨ ਵਿੱਚ ਮਾਰ ਦਿੱਤਾ। ਉਸ ਨੇ ਨਾ ਤਾਂ ਨੌਜਵਾਨਾਂ ਉੱਤੇ, ਨਾ ਕੁਆਰੀਆਂ ਉੱਤੇ, ਨਾ ਬੁੱਢਿਆਂ ਉੱਤੇ ਅਤੇ ਨਾ ਹੀ ਕਮਜ਼ੋਰਾਂ ਉੱਤੇ ਦਇਆ ਦਿਖਾਈ। ਪਰਮੇਸ਼ਵਰ ਨੇ ਸਾਰਿਆਂ ਨਬੂਕਦਨੇਜ਼ਰ ਦੇ ਅਧੀਨ ਰੱਖਿਆ।

18ਉਹ ਪਰਮੇਸ਼ਵਰ ਦੇ ਭਵਨ ਦੀਆਂ ਛੋਟੀਆਂ ਅਤੇ ਵੱਡੀਆਂ ਸਾਰੀਆਂ ਵਸਤਾਂ, ਯਾਹਵੇਹ ਦੇ ਭਵਨ ਦੇ ਖ਼ਜ਼ਾਨੇ ਅਤੇ ਰਾਜੇ ਅਤੇ ਉਸ ਦੇ ਸਾਥੀ ਹਾਕਮਾਂ ਦੇ ਖ਼ਜ਼ਾਨੇ ਨੂੰ ਆਪਣੇ ਨਾਲ ਬਾਬੇਲ ਲੈ ਗਿਆ।

19ਤਦ ਉਹਨਾਂ ਨੇ ਪਰਮੇਸ਼ਵਰ ਦੇ ਭਵਨ ਨੂੰ ਸਾੜ ਦਿੱਤਾ। ਉਹਨਾਂ ਨੇ ਯੇਰੂਸ਼ਲੇਮ ਦੀਆਂ ਕੰਧਾਂ ਨੂੰ ਢਾਹ ਦਿੱਤਾ, ਇਸ ਦੀਆਂ ਸਾਰੀਆਂ ਮਜ਼ਬੂਤ ਇਮਾਰਤਾਂ ਨੂੰ ਸਾੜ ਦਿੱਤਾ ਅਤੇ ਸਾਰੀਆਂ ਕੀਮਤੀ ਚੀਜ਼ਾਂ ਨੂੰ ਤਬਾਹ ਕਰ ਦਿੱਤਾ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.