2 ਇਤਿਹਾਸ 36

ਤਦ ਉਹਨਾਂ ਨੇ ਪਰਮੇਸ਼ਵਰ ਦੇ ਭਵਨ ਨੂੰ ਸਾੜ ਦਿੱਤਾ। ਉਹਨਾਂ ਨੇ ਯੇਰੂਸ਼ਲੇਮ ਦੀਆਂ ਕੰਧਾਂ ਨੂੰ ਢਾਹ ਦਿੱਤਾ, ਇਸ ਦੀਆਂ ਸਾਰੀਆਂ ਮਜ਼ਬੂਤ ਇਮਾਰਤਾਂ ਨੂੰ ਸਾੜ ਦਿੱਤਾ ਅਤੇ ਸਾਰੀਆਂ ਕੀਮਤੀ ਚੀਜ਼ਾਂ ਨੂੰ ਤਬਾਹ ਕਰ ਦਿੱਤਾ।

2 Chronicles 36:19 (UKJV) And they burnt the house of God, and brake down the wall of Jerusalem, and burnt all the palaces thereof with fire, and destroyed all the goodly vessels thereof.

17ਤਦ ਪਰਮੇਸ਼ਵਰ ਨੇ ਕਸਦੀਆਂ ਦੇ ਰਾਜੇ ਨੂੰ ਉਹਨਾਂ ਦੇ ਵਿਰੁੱਧ ਲਿਆਇਆ। ਉਸ ਨੇ ਉਹਨਾਂ ਦੇ ਜਵਾਨਾਂ ਨੂੰ ਉਹਨਾਂ ਦੇ ਹੀ ਪਵਿੱਤਰ ਸਥਾਨ ਵਿੱਚ ਮਾਰ ਦਿੱਤਾ। ਉਸ ਨੇ ਨਾ ਤਾਂ ਨੌਜਵਾਨਾਂ ਉੱਤੇ, ਨਾ ਕੁਆਰੀਆਂ ਉੱਤੇ, ਨਾ ਬੁੱਢਿਆਂ ਉੱਤੇ ਅਤੇ ਨਾ ਹੀ ਕਮਜ਼ੋਰਾਂ ਉੱਤੇ ਦਇਆ ਦਿਖਾਈ। ਪਰਮੇਸ਼ਵਰ ਨੇ ਸਾਰਿਆਂ ਨਬੂਕਦਨੇਜ਼ਰ ਦੇ ਅਧੀਨ ਰੱਖਿਆ।

18ਉਹ ਪਰਮੇਸ਼ਵਰ ਦੇ ਭਵਨ ਦੀਆਂ ਛੋਟੀਆਂ ਅਤੇ ਵੱਡੀਆਂ ਸਾਰੀਆਂ ਵਸਤਾਂ, ਯਾਹਵੇਹ ਦੇ ਭਵਨ ਦੇ ਖ਼ਜ਼ਾਨੇ ਅਤੇ ਰਾਜੇ ਅਤੇ ਉਸ ਦੇ ਸਾਥੀ ਹਾਕਮਾਂ ਦੇ ਖ਼ਜ਼ਾਨੇ ਨੂੰ ਆਪਣੇ ਨਾਲ ਬਾਬੇਲ ਲੈ ਗਿਆ।

19ਤਦ ਉਹਨਾਂ ਨੇ ਪਰਮੇਸ਼ਵਰ ਦੇ ਭਵਨ ਨੂੰ ਸਾੜ ਦਿੱਤਾ। ਉਹਨਾਂ ਨੇ ਯੇਰੂਸ਼ਲੇਮ ਦੀਆਂ ਕੰਧਾਂ ਨੂੰ ਢਾਹ ਦਿੱਤਾ, ਇਸ ਦੀਆਂ ਸਾਰੀਆਂ ਮਜ਼ਬੂਤ ਇਮਾਰਤਾਂ ਨੂੰ ਸਾੜ ਦਿੱਤਾ ਅਤੇ ਸਾਰੀਆਂ ਕੀਮਤੀ ਚੀਜ਼ਾਂ ਨੂੰ ਤਬਾਹ ਕਰ ਦਿੱਤਾ।

20ਅਤੇ ਜਿਹੜੇ ਤਲਵਾਰ ਤੋਂ ਬਚੇ ਉਨ੍ਹਾਂ ਨੂੰ ਉਹ ਗੁਲਾਮ ਕਰ ਕੇ ਬਾਬੇਲ ਨੂੰ ਲੈ ਗਿਆ ਅਤੇ ਉੱਥੇ ਉਹ ਉਸ ਦੇ ਅਤੇ ਉਸ ਦੇ ਬੱਚਿਆ ਦੇ ਗੁਲਾਮ ਬਣੇ ਕੇ ਰਹੇ ਕਿ ਫ਼ਾਰਸ ਦਾ ਰਾਜ ਸੱਤਾ ਵਿੱਚ ਨਹੀਂ ਆਇਆ।

21ਇਹ ਯਿਰਮਿਯਾਹ ਨਬੀ ਦੇ ਰਾਹੀਂ ਯਾਹਵੇਹ ਦੀ ਭਵਿੱਖਬਾਣੀ ਦੀ ਪੂਰਤੀ ਸੀ ਕਿ ਦੇਸ਼ ਨੂੰ ਸੱਤਰ ਸਾਲਾਂ ਦਾ ਸਬਤ ਮਿਲੇਗਾ ਜਿਸ ਤੋਂ ਇਹ ਦੂਰ ਰੱਖਿਆ ਗਿਆ ਸੀ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.