2 ਇਤਿਹਾਸ 4

ਇਹ ਸਾਰੀਆਂ ਵਸਤਾਂ ਜੋ ਸ਼ਲੋਮੋਨ ਨੇ ਬਣਾਈਆਂ ਸਨ ਇੰਨੀਆਂ ਜ਼ਿਆਦਾ ਸਨ ਕਿ ਪਿੱਤਲ ਦਾ ਭਾਰ ਗਿਣਿਆ ਨਹੀਂ ਜਾ ਸਕਦਾ ਸੀ।

2 Chronicles 4:18 (UKJV) Thus Solomon made all these vessels in great abundance: for the weight of the brass could not be found out.

16ਬਰਤਨ, ਬੇਲਚੇ, ਮੀਟ ਦੇ ਕਾਂਟੇ ਅਤੇ ਸਾਰੇ ਸੰਬੰਧਿਤ ਸਮਾਨ। ਸਾਰੀਆਂ ਵਸਤੂਆਂ ਜੋ ਹੀਰਾਮ ਅਬੀ ਨੇ ਸ਼ਲੋਮੋਨ ਰਾਜਾ ਲਈ ਯਾਹਵੇਹ ਦੇ ਭਵਨ ਲਈ ਬਣਾਈਆਂ ਸਨ, ਉਹ ਪਾਲਿਸ਼ ਕੀਤੇ ਪਿੱਤਲ ਦੀਆਂ ਸਨ।

17ਰਾਜੇ ਨੇ ਉਹਨਾਂ ਨੂੰ ਸੁੱਕੋਥ ਅਤੇ ਜ਼ਰਦਾਹ ਦੇ ਵਿਚਕਾਰ ਯਰਦਨ ਦੇ ਮੈਦਾਨ ਵਿੱਚ ਮਿੱਟੀ ਦੇ ਸਾਂਚੇ ਵਿੱਚ ਸੁੱਟਿਆ ਸੀ।

18ਇਹ ਸਾਰੀਆਂ ਵਸਤਾਂ ਜੋ ਸ਼ਲੋਮੋਨ ਨੇ ਬਣਾਈਆਂ ਸਨ ਇੰਨੀਆਂ ਜ਼ਿਆਦਾ ਸਨ ਕਿ ਪਿੱਤਲ ਦਾ ਭਾਰ ਗਿਣਿਆ ਨਹੀਂ ਜਾ ਸਕਦਾ ਸੀ।

19ਸ਼ਲੋਮੋਨ ਨੇ ਇਹ ਸਾਰੇ ਬਰਤਨ ਬਣਾਏ ਜੋ ਪਰਮੇਸ਼ਵਰ ਦੇ ਭਵਨ ਵਿੱਚ ਸਨ: ਸੋਨੇ ਦੀ ਜਗਵੇਦੀ; ਉਹ ਮੇਜ਼ ਜਿਨ੍ਹਾਂ ਉੱਤੇ ਹਜ਼ੂਰੀ ਦੀ ਰੋਟੀ ਹੁੰਦੀ ਸੀ;

20ਸ਼ੁੱਧ ਸੋਨੇ ਦੇ ਸ਼ਮਾਦਾਨਾਂ ਨੂੰ ਉਹਨਾਂ ਦੇ ਦੀਵਿਆਂ ਦੇ ਨਾਲ ਜੋ ਅੰਦਰਲੇ ਪਵਿੱਤਰ ਅਸਥਾਨ ਦੇ ਸਾਹਮਣੇ ਤਜਵੀਜ਼ ਅਨੁਸਾਰ ਬਲਦੇ ਰਹਿਣ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.