2 ਇਤਿਹਾਸ 6

“ਜਦੋਂ ਉਹ ਪਰਦੇਸੀ ਜੋ ਤੇਰੀ ਪਰਜਾ ਇਸਰਾਏਲ ਦਾ ਨਹੀਂ ਹੈ, ਪਰ ਤੇਰੇ ਮਹਾਨ ਨਾਮ ਅਤੇ ਤੇਰੇ ਸ਼ਕਤੀਸ਼ਾਲੀ ਹੱਥ ਅਤੇ ਤੇਰੀ ਪਸਾਰੀ ਹੋਈ ਬਾਂਹ ਦੇ ਕਾਰਨ ਦੂਰ ਦੇਸ਼ ਤੋਂ ਆਇਆ ਹੈ, ਜਦ ਉਹ ਆਵੇ ਅਤੇ ਇਸ ਭਵਨ ਵੱਲ ਆ ਕੇ ਪ੍ਰਾਰਥਨਾ ਕਰਨ,

2 Chronicles 6:32 (UKJV) Moreover concerning the stranger, which is not of your people Israel, but has come from a far country for your great name's sake, and your mighty hand, and your stretched out arm; if they come and pray in this house;

30ਤਾਂ ਆਪਣੇ ਨਿਵਾਸ ਸਥਾਨ ਸਵਰਗ ਤੋਂ ਸੁਣ। ਮਾਫ਼ ਕਰ, ਅਤੇ ਹਰ ਕਿਸੇ ਨਾਲ ਜਿਵੇਂ ਉਹ ਕਰਦੇ ਹਨ ਉਸੇ ਤਰ੍ਹਾਂ ਵਰਤਾਓ ਕਰੀ ਕਿਉਂਕਿ ਤੂੰ ਉਹਨਾਂ ਦੇ ਦਿਲਾਂ ਨੂੰ ਜਾਣਦਾ ਹੈ (ਕਿਉਂਕਿ ਤੂੰ ਹਰ ਮਨੁੱਖ ਦੇ ਦਿਲ ਨੂੰ ਜਾਣਦਾ ਹੈ),

31ਤਾਂ ਜੋ ਉਹ ਆਪਣੇ ਜੀਉਣ ਦੇ ਸਾਰੇ ਦਿਨ ਜਦੋਂ ਤੱਕ ਉਹ ਉਸ ਦੇਸ਼ ਵਿੱਚ ਰਹਿਣ ਜੋ ਤੂੰ ਸਾਡੇ ਪਿਉ ਦਾਦਿਆਂ ਨੂੰ ਦਿੱਤਾ ਹੈ ਤਾਂ ਤੇਰੇ ਰਾਹਾਂ ਉੱਤੇ ਚੱਲਣ ਅਤੇ ਉਹ ਤੇਰੇ ਤੋਂ ਡਰਦੇ ਰਹਿਣ।

32“ਜਦੋਂ ਉਹ ਪਰਦੇਸੀ ਜੋ ਤੇਰੀ ਪਰਜਾ ਇਸਰਾਏਲ ਦਾ ਨਹੀਂ ਹੈ, ਪਰ ਤੇਰੇ ਮਹਾਨ ਨਾਮ ਅਤੇ ਤੇਰੇ ਸ਼ਕਤੀਸ਼ਾਲੀ ਹੱਥ ਅਤੇ ਤੇਰੀ ਪਸਾਰੀ ਹੋਈ ਬਾਂਹ ਦੇ ਕਾਰਨ ਦੂਰ ਦੇਸ਼ ਤੋਂ ਆਇਆ ਹੈ, ਜਦ ਉਹ ਆਵੇ ਅਤੇ ਇਸ ਭਵਨ ਵੱਲ ਆ ਕੇ ਪ੍ਰਾਰਥਨਾ ਕਰਨ,

33ਤਦ ਸਵਰਗ ਤੋਂ ਸੁਣ, ਜੋ ਤੇਰਾ ਨਿਵਾਸ ਸਥਾਨ ਹੈ ਜੋ ਕੁਝ ਪਰਦੇਸੀ ਤੇਰੇ ਕੋਲੋਂ ਮੰਗੇ ਸੋ ਕਰ, ਤਾਂ ਜੋ ਧਰਤੀ ਦੇ ਸਾਰੇ ਲੋਕ ਤੇਰੇ ਨਾਮ ਨੂੰ ਜਾਣਨ ਅਤੇ ਤੇਰੇ ਤੋਂ ਡਰਨ ਜਿਵੇਂ ਤੇਰੀ ਪਰਜਾ ਇਸਰਾਏਲ, ਅਤੇ ਜਾਣ ਲੈਣ ਕਿ ਇਹ ਭਵਨ ਮੈਂ ਤੇਰੇ ਨਾਮ ਦਾ ਬਣਾਇਆ ਹੈ।

34“ਜਦ ਤੇਰੇ ਲੋਕ ਆਪਣੇ ਦੁਸ਼ਮਣਾਂ ਨਾਲ ਯੁੱਧ ਕਰਨ ਲਈ ਨਿੱਕਲਣ, ਜਿੱਥੇ ਤੂੰ ਉਹਨਾਂ ਨੂੰ ਘੱਲੇ, ਅਤੇ ਜਦੋਂ ਉਹ ਇਸ ਸ਼ਹਿਰ ਵੱਲ ਜਿਸ ਨੂੰ ਤੂੰ ਚੁਣਿਆਂ ਅਤੇ ਉਸ ਭਵਨ ਵੱਲ ਜਿਸ ਨੂੰ ਮੈਂ ਤੇਰੇ ਨਾਮ ਲਈ ਬਣਾਇਆ ਹੈ ਤੇਰੇ ਅੱਗੇ ਪ੍ਰਾਰਥਨਾ ਕਰਨ,

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.