6ਪਰ ਹੁਣ ਮੈਂ ਯੇਰੂਸ਼ਲੇਮ ਨੂੰ ਆਪਣੇ ਨਾਮ ਲਈ ਚੁਣਿਆ ਹੈ, ਮੈਂ ਦਾਵੀਦ ਨੂੰ ਚੁਣਿਆ ਕਿ ਉਹ ਮੇਰੀ ਪਰਜਾ ਇਸਰਾਏਲ ਉੱਤੇ ਰਾਜ ਕਰੇ।’
7“ਮੇਰੇ ਪਿਤਾ ਦਾਵੀਦ ਦੇ ਦਿਲ ਵਿੱਚ ਸੀ ਕਿ ਇਸਰਾਏਲ ਦੇ ਯਾਹਵੇਹ ਪਰਮੇਸ਼ਵਰ ਦੇ ਨਾਮ ਲਈ ਇੱਕ ਭਵਨ ਬਣਾਵੇ।
8ਪਰ ਯਾਹਵੇਹ ਨੇ ਮੇਰੇ ਪਿਤਾ ਦਾਵੀਦ ਨੂੰ ਕਿਹਾ, ‘ਤੂੰ ਚੰਗਾ ਕੀਤਾ ਹੈ ਜੋ ਤੇਰੇ ਮਨ ਵਿੱਚ ਮੇਰੇ ਨਾਮ ਲਈ ਇੱਕ ਭਵਨ ਬਣਾਉਣ ਇੱਛਾ ਸੀ।
9ਫਿਰ ਵੀ, ਤੂੰ ਭਵਨ ਨਹੀਂ ਬਣਾਵੇਗਾ, ਪਰ ਫਿਰ ਵੀ ਤੇਰਾ ਪੁੱਤਰ, ਜੋ ਤੇਰੇ ਆਪਣੇ ਮਾਸ ਅਤੇ ਲਹੂ ਵਿੱਚੋਂ ਹੋਵੇਗਾ ਉਹ ਮੇਰੇ ਲਈ ਭਵਨ ਨੂੰ ਬਣਾਵੇਗਾ।’
10“ਯਾਹਵੇਹ ਨੇ ਆਪਣਾ ਉਹ ਵਚਨ ਜਿਹੜਾ ਉਸਨੇ ਕਿਹਾ ਸੀ ਪੂਰਾ ਕੀਤਾ। ਜੋ ਮੈਂ ਆਪਣੇ ਪਿਤਾ ਦਾਵੀਦ ਦੇ ਥਾਂ ਉੱਠਿਆ ਹਾਂ ਅਤੇ ਜਿਵੇਂ ਯਾਹਵੇਹ ਨੇ ਬਚਨ ਕੀਤਾ ਸੀ ਮੈਂ ਇਸਰਾਏਲ ਦੀ ਰਾਜ ਗੱਦੀ ਉੱਤੇ ਬੈਠਾ ਹਾਂ ਅਤੇ ਮੈਂ ਯਾਹਵੇਹ ਇਸਰਾਏਲ ਦੇ ਪਰਮੇਸ਼ਵਰ ਦੇ ਨਾਮ ਲਈ ਇਹ ਭਵਨ ਬਣਾਇਆ।