2 ਇਤਿਹਾਸ 9

ਸ਼ਲੋਮੋਨ ਦੇ ਕੋਲ ਘੋੜਿਆਂ ਅਤੇ ਰੱਥਾਂ ਦੇ ਚਾਰ ਹਜ਼ਾਰ ਠਿਕਾਣੇ ਸਨ ਅਤੇ ਬਾਰਾਂ ਹਜ਼ਾਰ ਘੋੜੇ ਜੋ ਉਸ ਨੇ ਰਥਾਂ ਦੇ ਸ਼ਹਿਰਾਂ ਵਿੱਚ ਅਤੇ ਯੇਰੂਸ਼ਲੇਮ ਵਿੱਚ ਆਪਣੇ ਨਾਲ ਰੱਖੇ ਹੋਏ ਸਨ।

2 Chronicles 9:25 (UKJV) And Solomon had four thousand stalls for horses and chariots, and twelve thousand horsemen; whom he bestowed in the chariot cities, and with the king at Jerusalem.

23ਅਤੇ ਧਰਤੀ ਉੱਤੇ ਦੇ ਸਾਰੇ ਪਾਤਸ਼ਾਹ ਸ਼ਲੋਮੋਨ ਦੇ ਦਰਸ਼ਨ ਦੇ ਚਾਹਵੰਦ ਸਨ ਤਾਂ ਜੋ ਉਸ ਦੀ ਬੁੱਧ ਨੂੰ ਸੁਣਨ ਜਿਹੜੀ ਪਰਮੇਸ਼ਵਰ ਨੇ ਉਹ ਦੇ ਮਨ ਵਿੱਚ ਪਾਈ ਸੀ।

24ਉਹਨਾਂ ਵਿੱਚੋਂ ਹਰ ਸਾਲ ਹਰ ਕੋਈ ਆਪਣਾ ਨਜ਼ਰਾਨਾ ਅਰਥਾਤ ਚਾਂਦੀ ਦੇ ਭਾਂਡੇ, ਸੋਨੇ ਦੇ ਭਾਂਡੇ ਬਸਤਰ, ਸ਼ਸਤਰ, ਮਸਾਲੇ, ਘੋੜੇ ਅਤੇ ਖੱਚਰਾਂ ਲੈ ਕੇ ਆਉਂਦਾ ਸੀ।

25ਸ਼ਲੋਮੋਨ ਦੇ ਕੋਲ ਘੋੜਿਆਂ ਅਤੇ ਰੱਥਾਂ ਦੇ ਚਾਰ ਹਜ਼ਾਰ ਠਿਕਾਣੇ ਸਨ ਅਤੇ ਬਾਰਾਂ ਹਜ਼ਾਰ ਘੋੜੇ ਜੋ ਉਸ ਨੇ ਰਥਾਂ ਦੇ ਸ਼ਹਿਰਾਂ ਵਿੱਚ ਅਤੇ ਯੇਰੂਸ਼ਲੇਮ ਵਿੱਚ ਆਪਣੇ ਨਾਲ ਰੱਖੇ ਹੋਏ ਸਨ।

26ਉਸ ਨੇ ਫ਼ਰਾਤ ਦਰਿਆ ਤੋਂ ਲੈ ਕੇ ਮਿਸਰ ਦੀ ਹੱਦ ਤੱਕ ਫ਼ਲਿਸਤੀਆਂ ਦੀ ਧਰਤੀ ਤੱਕ ਸਾਰੇ ਰਾਜਿਆਂ ਉੱਤੇ ਰਾਜ ਕੀਤਾ।

27ਰਾਜੇ ਨੇ ਯੇਰੂਸ਼ਲੇਮ ਵਿੱਚ ਚਾਂਦੀ ਪੱਥਰਾਂ ਵਾਂਗੂੰ ਅਤੇ ਦਿਆਰ ਨੂੰ ਗੁੱਲਰ ਵਾਂਗੂੰ ਦਿੱਤਾ ਅਤੇ ਹੰਜੀਰ ਦੇ ਰੁੱਖਾਂ ਵਾਂਗੂੰ ਬਹੁਤਾ ਕੀਤਾ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.