7ਜਦੋਂ ਤੋਂ ਮੈਂ ਤੁਹਾਡੇ ਪੁਰਖਿਆਂ ਨੂੰ ਮਿਸਰ ਤੋਂ ਬਾਹਰ ਲਿਆਇਆ, ਅੱਜ ਤੱਕ, ਮੈਂ ਉਹਨਾਂ ਨੂੰ ਵਾਰ-ਵਾਰ ਚੇਤਾਵਨੀ ਦਿੰਦਾ ਰਿਹਾ ਅਤੇ ਕਹਿੰਦਾ ਰਿਹਾ, “ਮੇਰੀ ਗੱਲ ਮੰਨੋ।”
8ਪਰ ਉਹਨਾਂ ਨੇ ਨਾ ਸੁਣਿਆ ਅਤੇ ਨਾ ਹੀ ਧਿਆਨ ਦਿੱਤਾ; ਇਸ ਦੀ ਬਜਾਏ, ਉਹ ਆਪਣੇ ਬੁਰੇ ਦਿਲਾਂ ਦੀ ਜ਼ਿੱਦ ਦਾ ਅਨੁਸਾਰ ਚਲਦੇ ਰਹੇ। ਇਸ ਲਈ ਮੈਂ ਉਹਨਾਂ ਉੱਤੇ ਉਸ ਨੇਮ ਦੇ ਸਾਰੇ ਸਰਾਪ ਲਿਆਂਦੇ ਜਿਨ੍ਹਾਂ ਦੀ ਪਾਲਣਾ ਕਰਨ ਦਾ ਮੈਂ ਉਹਨਾਂ ਨੂੰ ਹੁਕਮ ਦਿੱਤਾ ਸੀ ਪਰ ਉਹਨਾਂ ਨੇ ਇਸ ਦੀ ਪਾਲਣਾ ਨਹੀਂ ਕੀਤੀ।’ ”
9ਤਦ ਯਾਹਵੇਹ ਨੇ ਮੈਨੂੰ ਆਖਿਆ, “ਯਹੂਦਾਹ ਦੇ ਲੋਕਾਂ ਅਤੇ ਯੇਰੂਸ਼ਲੇਮ ਵਿੱਚ ਰਹਿਣ ਵਾਲਿਆਂ ਵਿੱਚ ਇੱਕ ਸਾਜ਼ਿਸ਼ ਹੈ।
10ਉਹ ਆਪਣੇ ਪੁਰਖਿਆਂ ਦੇ ਪਾਪਾਂ ਵੱਲ ਮੁੜ ਗਏ ਹਨ, ਜਿਨ੍ਹਾਂ ਨੇ ਮੇਰੀਆਂ ਗੱਲਾਂ ਨੂੰ ਸੁਣਨ ਤੋਂ ਇਨਕਾਰ ਕੀਤਾ ਸੀ। ਉਹਨਾਂ ਨੇ ਦੂਸਰੇ ਦੇਵਤਿਆਂ ਦੀ ਪਿੱਛੇ ਚਲੇ ਗਏ ਹਨ ਅਤੇ ਹੋਰ ਦੇਵਤਿਆਂ ਦੀ ਪੂਜਾ ਕੀਤੀ ਹੈ। ਇਸਰਾਏਲ ਅਤੇ ਯਹੂਦਾਹ ਦੋਹਾਂ ਨੇ ਉਸ ਨੇਮ ਨੂੰ ਤੋੜ ਦਿੱਤਾ ਹੈ ਜਿਹੜਾ ਮੈਂ ਉਹਨਾਂ ਦੇ ਪੁਰਖਿਆਂ ਨਾਲ ਕੀਤਾ ਸੀ।
11ਇਸ ਲਈ ਯਾਹਵੇਹ ਇਹ ਆਖਦਾ ਹੈ, ‘ਮੈਂ ਉਹਨਾਂ ਉੱਤੇ ਇੱਕ ਬਿਪਤਾ ਲਿਆਵਾਂਗਾ ਜਿਸ ਤੋਂ ਉਹ ਬਚ ਨਹੀਂ ਸਕਦੇ। ਭਾਵੇਂ ਉਹ ਮੈਨੂੰ ਪੁਕਾਰਨ, ਪਰ ਮੈਂ ਉਹਨਾਂ ਦੀ ਗੱਲ ਨਹੀਂ ਸੁਣਾਂਗਾ।