ਯਿਰਮਿਯਾਹ 34

1ਉਹ ਬਚਨ ਜਿਹੜਾ ਯਾਹਵੇਹ ਵੱਲੋਂ ਯਿਰਮਿਯਾਹ ਨੂੰ ਆਇਆ ਜਦ ਬਾਬੇਲ ਦਾ ਰਾਜਾ ਨਬੂਕਦਨੱਸਰ, ਉਹ ਦੀ ਸਾਰੀ ਫੌਜ਼ ਅਤੇ ਧਰਤੀ ਦੀਆਂ ਸਾਰੀਆਂ ਪਾਤਸ਼ਾਹੀਆਂ ਜਿਹੜੀਆਂ ਉਹ ਦੇ ਹੁਕਮ ਵਿੱਚ ਸਨ ਅਤੇ ਸਾਰੀਆਂ ਉੱਮਤਾਂ ਯੇਰੂਸ਼ਲੇਮ ਦੇ ਵਿਰੁੱਧ ਅਤੇ ਉਹ ਦੇ ਸਾਰੇ ਸ਼ਹਿਰਾਂ ਦੇ ਵਿਰੁੱਧ ਲੜਦੀਆਂ ਸਨ:

2“ਯਾਹਵੇਹ, ਇਸਰਾਏਲ ਦਾ ਪਰਮੇਸ਼ਵਰ, ਕੀ ਆਖਦਾ ਹੈ: ਯਹੂਦਾਹ ਦੇ ਰਾਜੇ ਸਿਦਕੀਯਾਹ ਕੋਲ ਜਾ ਕੇ ਉਸਨੂੰ ਆਖ, ‘ਯਾਹਵੇਹ ਇਹ ਆਖਦਾ ਹੈ: ਮੈਂ ਇਸ ਸ਼ਹਿਰ ਨੂੰ ਸਿਦਕੀਯਾਹ ਦੇ ਹੱਥਾਂ ਵਿੱਚ ਦੇਣ ਵਾਲਾ ਹਾਂ। ਬਾਬੇਲ ਦਾ ਰਾਜਾ ਅਤੇ ਉਹ ਇਸਨੂੰ ਸਾੜ ਦੇਵੇਗਾ।

3ਤੂੰ ਉਹ ਦੇ ਹੱਥੋਂ ਨਾ ਬਚੇਗਾ ਸਗੋਂ ਜ਼ਰੂਰ ਫੜਿਆ ਜਾਵੇਂਗਾ ਅਤੇ ਉਹ ਦੇ ਹੱਥ ਵਿੱਚ ਸੌਂਪਿਆ ਜਾਵੇਂਗਾ। ਤੁਸੀਂ ਬਾਬੇਲ ਦੇ ਰਾਜੇ ਨੂੰ ਆਪਣੀਆਂ ਅੱਖਾਂ ਨਾਲ ਵੇਖੋਂਗੇ, ਅਤੇ ਉਹ ਤੁਹਾਡੇ ਨਾਲ ਆਹਮੋ-ਸਾਹਮਣੇ ਗੱਲ ਕਰੇਗਾ। ਅਤੇ ਤੁਸੀਂ ਬਾਬੇਲ ਨੂੰ ਜਾਵੋਂਗੇ।

4“ ‘ਪਰ ਹੇ ਯਹੂਦਾਹ ਦੇ ਰਾਜਾ ਸਿਦਕੀਯਾਹ, ਯਾਹਵੇਹ ਦਾ ਬਚਨ ਸੁਣ! ਯਾਹਵੇਹ ਤੇਰੇ ਬਾਰੇ ਐਉਂ ਆਖਦਾ ਹੈ ਕਿ ਤੂੰ ਤਲਵਾਰ ਨਾਲ ਨਾ ਮਰੇਂਗਾ;

5ਸਗੋਂ ਤੂੰ ਸ਼ਾਂਤੀ ਨਾਲ ਮਰੇਂਗਾ। ਜਿਵੇਂ ਕਿ ਲੋਕਾਂ ਨੇ ਤੁਹਾਡੇ ਪੂਰਵਜਾਂ, ਤੁਹਾਡੇ ਤੋਂ ਪਹਿਲਾਂ ਰਾਜ ਕਰਨ ਵਾਲੇ ਰਾਜਿਆਂ ਦੇ ਸਨਮਾਨ ਵਿੱਚ ਅੱਗ ਬਾਲੀ ਸੀ, ਉਸੇ ਤਰ੍ਹਾਂ ਉਹ ਤੁਹਾਡੇ ਸਨਮਾਨ ਵਿੱਚ ਅੱਗ ਬਾਲਣਗੇ ਅਤੇ ਵਿਰਲਾਪ ਕਰਨਗੇ, “ਹਾਏ, ਮਾਲਕ!” ਮੈਂ ਖੁਦ ਇਹ ਵਾਅਦਾ ਕਰਦਾ ਹਾਂ, ਯਾਹਵੇਹ ਦਾ ਵਾਕ ਹੈ।’ ”

6ਤਦ ਯਿਰਮਿਯਾਹ ਨਬੀ ਨੇ ਯਹੂਦਾਹ ਦੇ ਰਾਜੇ ਸਿਦਕੀਯਾਹ ਨੂੰ ਯੇਰੂਸ਼ਲੇਮ ਵਿੱਚ ਇਹ ਸਭ ਕੁਝ ਦੱਸਿਆ,

7ਜਦੋਂ ਬਾਬੇਲ ਦੇ ਰਾਜੇ ਦੀ ਫ਼ੌਜ ਯੇਰੂਸ਼ਲੇਮ ਅਤੇ ਯਹੂਦਾਹ ਦੇ ਸਾਰੇ ਬਚੇ ਹੋਏ ਸ਼ਹਿਰਾਂ ਦੇ ਵਿਰੁੱਧ ਅਤੇ ਲਾਕੀਸ਼ ਅਤੇ ਅਜ਼ੇਕਾਹ ਨਾਲ ਲੜਦੀ ਸੀ। ਯਹੂਦਾਹ ਵਿੱਚ ਸਿਰਫ ਇਹੀ ਗੜ੍ਹ ਵਾਲੇ ਸ਼ਹਿਰ ਬਚੇ ਸਨ।

8ਇਹ ਸ਼ਬਦ ਯਿਰਮਿਯਾਹ ਨੂੰ ਯਾਹਵੇਹ ਵੱਲੋਂ ਉਦੋਂ ਆਇਆ ਜਦੋਂ ਰਾਜਾ ਸਿਦਕੀਯਾਹ ਨੇ ਯੇਰੂਸ਼ਲੇਮ ਦੇ ਸਾਰੇ ਲੋਕਾਂ ਨਾਲ ਗੁਲਾਮਾਂ ਦੀ ਅਜ਼ਾਦੀ ਦਾ ਐਲਾਨ ਕਰਨ ਦਾ ਇਕਰਾਰ ਕੀਤਾ ਸੀ।

9ਭਈ ਹਰੇਕ ਮਨੁੱਖ ਆਪਣੇ ਦਾਸ ਨੂੰ ਅਤੇ ਹਰੇਕ ਆਪਣੀ ਦਾਸ ਅਤੇ ਦਾਸੀ ਨੂੰ ਜੋ ਇਬਰਾਨੀ ਹੋਵੇ ਅਜ਼ਾਦ ਕਰਕੇ ਛੱਡ ਦੇਵੇ ਅਤੇ ਕੋਈ ਮਨੁੱਖ ਆਪਣੇ ਯਹੂਦੀ ਭਰਾ ਨੂੰ ਗ਼ੁਲਾਮ ਨਾ ਰੱਖੇ।

10ਇਸ ਲਈ ਸਾਰੇ ਅਧਿਕਾਰੀ ਅਤੇ ਲੋਕ ਜਿਨ੍ਹਾਂ ਨੇ ਇਸ ਇਕਰਾਰਨਾਮੇ ਵਿੱਚ ਪ੍ਰਵੇਸ਼ ਕੀਤਾ ਸੀ ਉਹ ਸਹਿਮਤ ਹੋਏ ਕਿ ਉਹ ਆਪਣੇ ਨਰ ਅਤੇ ਮਾਦਾ ਗੁਲਾਮਾਂ ਨੂੰ ਅਜ਼ਾਦ ਕਰਨਗੇ ਅਤੇ ਉਹਨਾਂ ਨੂੰ ਗ਼ੁਲਾਮੀ ਵਿੱਚ ਨਹੀਂ ਰੱਖਣਗੇ। ਉਹ ਮੰਨ ਗਏ, ਅਤੇ ਉਹਨਾਂ ਨੂੰ ਅਜ਼ਾਦ ਕਰ ਦਿੱਤਾ।

11ਪਰ ਬਾਅਦ ਵਿੱਚ ਉਹਨਾਂ ਨੇ ਆਪਣਾ ਮਨ ਬਦਲ ਲਿਆ ਅਤੇ ਉਹਨਾਂ ਗੁਲਾਮਾਂ ਨੂੰ ਵਾਪਸ ਲੈ ਲਿਆ ਜਿਹਨਾਂ ਨੂੰ ਉਹਨਾਂ ਨੇ ਅਜ਼ਾਦ ਕੀਤਾ ਸੀ ਅਤੇ ਉਹਨਾਂ ਨੂੰ ਦੁਬਾਰਾ ਗੁਲਾਮ ਬਣਾ ਲਿਆ।

12ਫਿਰ ਯਿਰਮਿਯਾਹ ਨੂੰ ਯਾਹਵੇਹ ਦਾ ਬਚਨ ਆਇਆ:

13“ਯਾਹਵੇਹ ਇਸਰਾਏਲ ਦਾ ਪਰਮੇਸ਼ਵਰ ਇਹ ਆਖਦਾ ਹੈ, ਮੈਂ ਤੁਹਾਡੇ ਪੁਰਖਿਆਂ ਨਾਲ ਇੱਕ ਨੇਮ ਬੰਨ੍ਹਿਆ ਸੀ ਜਦੋਂ ਮੈਂ ਉਹਨਾਂ ਨੂੰ ਮਿਸਰ ਦੇਸ਼ ਤੋਂ ਬਾਹਰ ਲਿਆਇਆ ਸੀ।

14ਮੈਂ ਕਿਹਾ, ‘ਹਰ ਸੱਤਵੇਂ ਸਾਲ ਤੁਹਾਡੇ ਵਿੱਚੋਂ ਹਰੇਕ ਨੂੰ ਕਿਸੇ ਵੀ ਇਬਰਾਨੀਆਂ ਨੂੰ ਅਜ਼ਾਦ ਕਰਨਾ ਚਾਹੀਦਾ ਹੈ ਜਿਨ੍ਹਾਂ ਨੇ ਆਪਣੇ ਆਪ ਨੂੰ ਤੁਹਾਡੇ ਕੋਲ ਵੇਚ ਦਿੱਤਾ ਹੈ। ਛੇ ਸਾਲ ਤੱਕ ਤੁਹਾਡੀ ਸੇਵਾ ਕਰਨ ਤੋਂ ਬਾਅਦ, ਤੁਹਾਨੂੰ ਉਹਨਾਂ ਨੂੰ ਅਜ਼ਾਦ ਕਰ ਦੇਣਾ ਚਾਹੀਦਾ ਹੈ।’ ਪਰ ਤੁਹਾਡੇ ਪੁਰਖਿਆਂ ਨੇ ਮੇਰੀ ਗੱਲ ਨਹੀਂ ਸੁਣੀ ਅਤੇ ਨਾ ਹੀ ਮੇਰੀ ਵੱਲ ਧਿਆਨ ਦਿੱਤਾ।

15ਹੁਣ ਤੁਸੀਂ ਤੋਬਾ ਕੀਤੀ ਅਤੇ ਉਹ ਕੀਤਾ ਜੋ ਮੇਰੀ ਨਿਗਾਹ ਵਿੱਚ ਸਹੀ ਹੈ: ਤੁਹਾਡੇ ਵਿੱਚੋਂ ਹਰੇਕ ਨੇ ਆਪਣੇ ਲੋਕਾਂ ਨੂੰ ਅਜ਼ਾਦੀ ਦਾ ਐਲਾਨ ਕੀਤਾ ਹੈ। ਤੁਸੀਂ ਮੇਰੇ ਨਾਮ ਦੇ ਘਰ ਵਿੱਚ ਮੇਰੇ ਅੱਗੇ ਇੱਕ ਨੇਮ ਵੀ ਬੰਨ੍ਹਿਆ ਸੀ।

16ਪਰ ਤੁਸੀਂ ਫਿਰ ਗਏ ਅਤੇ ਨਾਮ ਨੂੰ ਭ੍ਰਿਸ਼ਟ ਕੀਤਾ ਜਦ ਹਰੇਕ ਨੇ ਆਪਣੇ ਦਾਸ ਨੂੰ ਅਤੇ ਹਰੇਕ ਨੇ ਆਪਣੀ ਗੋਲੀ ਨੂੰ ਜਿਹਨਾਂ ਨੂੰ ਤੁਸੀਂ ਅਜ਼ਾਦ ਕਰਕੇ ਉਹਨਾਂ ਦੀ ਮਰਜ਼ੀ ਅਨੁਸਾਰ ਛੱਡ ਦਿੱਤਾ ਸੀ ਮੋੜ ਲਿਆ ਅਤੇ ਫਿਰ ਆਪਣੇ ਵੱਸ ਵਿੱਚ ਕਰ ਲਿਆ ਕਿ ਉਹ ਤੁਹਾਡੇ ਦਾਸ ਗੁਲਾਮ ਰਹਿਣ।

17“ਇਸ ਲਈ ਯਾਹਵੇਹ ਇਸ ਤਰ੍ਹਾਂ ਆਖਦਾ ਹੈ: ਤੁਸੀਂ ਮੇਰੀ ਆਗਿਆ ਨਹੀਂ ਮੰਨੀ; ਤੁਸੀਂ ਆਪਣੇ ਲੋਕਾਂ ਨੂੰ ਅਜ਼ਾਦੀ ਦਾ ਐਲਾਨ ਨਹੀਂ ਕੀਤਾ ਹੈ। ਇਸ ਲਈ ਮੈਂ ਹੁਣ ਤੁਹਾਡੇ ਲਈ ‘ਅਜ਼ਾਦੀ’ ਦਾ ਐਲਾਨ ਕਰਦਾ ਹਾਂ, ਵੇਖੋ, ਮੈਂ ਤੁਹਾਡੇ ਲਈ ਤਲਵਾਰ, ਕਾਲ ਅਤੇ ਬਵਾ ਲਈ ਅਜ਼ਾਦੀ ਦਾ ਐਲਾਨ ਕਰਦਾ ਹਾਂ, ਯਾਹਵੇਹ ਦਾ ਵਾਕ ਹੈ, ਅਤੇ ਮੈਂ ਤੁਹਾਨੂੰ ਧਰਤੀ ਦੀਆਂ ਸਾਰੀਆਂ ਪਾਤਸ਼ਾਹੀਆਂ ਵਿੱਚ ਘਬਰਾਹਟ ਦਾ ਕਾਰਨ ਬਣਾਵਾਂਗਾ।

18ਜਿਨ੍ਹਾਂ ਨੇ ਮੇਰੇ ਨੇਮ ਦੀ ਉਲੰਘਣਾ ਕੀਤੀ ਹੈ ਅਤੇ ਉਹਨਾਂ ਨੇ ਮੇਰੇ ਅੱਗੇ ਕੀਤੇ ਨੇਮ ਦੀਆਂ ਸ਼ਰਤਾਂ ਨੂੰ ਪੂਰਾ ਨਹੀਂ ਕੀਤਾ ਹੈ, ਮੈਂ ਉਸ ਵੱਛੇ ਵਰਗਾ ਸਲੂਕ ਕਰਾਂਗਾ ਜਿਸ ਨੂੰ ਉਹਨਾਂ ਨੇ ਦੋ ਟੁਕੜਿਆਂ ਵਿੱਚ ਕੱਟਿਆ ਅਤੇ ਫਿਰ ਉਸਦੇ ਟੁਕੜਿਆਂ ਦੇ ਵਿਚਕਾਰ ਤੁਰਿਆ।

19ਯਹੂਦਾਹ ਅਤੇ ਯੇਰੂਸ਼ਲੇਮ ਦੇ ਆਗੂਆਂ, ਦਰਬਾਰੀਆਂ, ਜਾਜਕਾਂ ਅਤੇ ਦੇਸ਼ ਦੇ ਸਾਰੇ ਲੋਕਾਂ ਨੂੰ ਜਿਹੜੇ ਵੱਛੇ ਦੇ ਟੁਕੜਿਆਂ ਦੇ ਵਿਚਕਾਰ ਚੱਲਦੇ ਸਨ,

20ਮੈਂ ਉਹਨਾਂ ਦੇ ਦੁਸ਼ਮਣਾਂ ਦੇ ਹੱਥ ਵਿੱਚ ਕਰ ਦਿਆਂਗਾ ਜੋ ਉਹਨਾਂ ਨੂੰ ਮਾਰਨਾ ਚਾਹੁੰਦੇ ਹਨ। ਉਹਨਾਂ ਦੀਆਂ ਲਾਸ਼ਾਂ ਪੰਛੀਆਂ ਅਤੇ ਜੰਗਲੀ ਜਾਨਵਰਾਂ ਲਈ ਭੋਜਨ ਬਣ ਜਾਣਗੀਆਂ।

21“ਮੈਂ ਯਹੂਦਾਹ ਦੇ ਰਾਜੇ ਸਿਦਕੀਯਾਹ ਅਤੇ ਉਸਦੇ ਅਧਿਕਾਰੀਆਂ ਨੂੰ ਉਹਨਾਂ ਦੇ ਦੁਸ਼ਮਣਾਂ ਦੇ ਹੱਥਾਂ ਵਿੱਚ ਦੇ ਦਿਆਂਗਾ ਜੋ ਉਹਨਾਂ ਨੂੰ ਮਾਰਨਾ ਚਾਹੁੰਦੇ ਹਨ, ਬਾਬੇਲ ਦੇ ਰਾਜੇ ਦੀ ਸੈਨਾ ਦੇ ਹਵਾਲੇ ਕਰ ਦਿਆਂਗਾ, ਜੋ ਤੁਹਾਡੇ ਤੋਂ ਪਿੱਛੇ ਹਟ ਗਈ ਹੈ।

22ਮੈਂ ਹੁਕਮ ਦੇਵਾਂਗਾ, ਯਾਹਵੇਹ ਦਾ ਵਾਕ ਹੈ, ਅਤੇ ਮੈਂ ਉਹਨਾਂ ਨੂੰ ਇਸ ਸ਼ਹਿਰ ਵਿੱਚ ਵਾਪਸ ਲਿਆਵਾਂਗਾ। ਉਹ ਇਸ ਦੇ ਵਿਰੁੱਧ ਲੜਨਗੇ, ਇਸ ਨੂੰ ਲੈ ਕੇ ਸਾੜ ਦੇਣਗੇ। ਅਤੇ ਮੈਂ ਯਹੂਦਾਹ ਦੇ ਕਸਬਿਆਂ ਨੂੰ ਉਜਾੜ ਦਿਆਂਗਾ ਤਾਂ ਜੋ ਉੱਥੇ ਕੋਈ ਨਾ ਰਹਿ ਸਕੇ।”

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.