17“ਇਸ ਲਈ ਯਾਹਵੇਹ ਇਸ ਤਰ੍ਹਾਂ ਆਖਦਾ ਹੈ: ਤੁਸੀਂ ਮੇਰੀ ਆਗਿਆ ਨਹੀਂ ਮੰਨੀ; ਤੁਸੀਂ ਆਪਣੇ ਲੋਕਾਂ ਨੂੰ ਅਜ਼ਾਦੀ ਦਾ ਐਲਾਨ ਨਹੀਂ ਕੀਤਾ ਹੈ। ਇਸ ਲਈ ਮੈਂ ਹੁਣ ਤੁਹਾਡੇ ਲਈ ‘ਅਜ਼ਾਦੀ’ ਦਾ ਐਲਾਨ ਕਰਦਾ ਹਾਂ, ਵੇਖੋ, ਮੈਂ ਤੁਹਾਡੇ ਲਈ ਤਲਵਾਰ, ਕਾਲ ਅਤੇ ਬਵਾ ਲਈ ਅਜ਼ਾਦੀ ਦਾ ਐਲਾਨ ਕਰਦਾ ਹਾਂ, ਯਾਹਵੇਹ ਦਾ ਵਾਕ ਹੈ, ਅਤੇ ਮੈਂ ਤੁਹਾਨੂੰ ਧਰਤੀ ਦੀਆਂ ਸਾਰੀਆਂ ਪਾਤਸ਼ਾਹੀਆਂ ਵਿੱਚ ਘਬਰਾਹਟ ਦਾ ਕਾਰਨ ਬਣਾਵਾਂਗਾ।
18ਜਿਨ੍ਹਾਂ ਨੇ ਮੇਰੇ ਨੇਮ ਦੀ ਉਲੰਘਣਾ ਕੀਤੀ ਹੈ ਅਤੇ ਉਹਨਾਂ ਨੇ ਮੇਰੇ ਅੱਗੇ ਕੀਤੇ ਨੇਮ ਦੀਆਂ ਸ਼ਰਤਾਂ ਨੂੰ ਪੂਰਾ ਨਹੀਂ ਕੀਤਾ ਹੈ, ਮੈਂ ਉਸ ਵੱਛੇ ਵਰਗਾ ਸਲੂਕ ਕਰਾਂਗਾ ਜਿਸ ਨੂੰ ਉਹਨਾਂ ਨੇ ਦੋ ਟੁਕੜਿਆਂ ਵਿੱਚ ਕੱਟਿਆ ਅਤੇ ਫਿਰ ਉਸਦੇ ਟੁਕੜਿਆਂ ਦੇ ਵਿਚਕਾਰ ਤੁਰਿਆ।
19ਯਹੂਦਾਹ ਅਤੇ ਯੇਰੂਸ਼ਲੇਮ ਦੇ ਆਗੂਆਂ, ਦਰਬਾਰੀਆਂ, ਜਾਜਕਾਂ ਅਤੇ ਦੇਸ਼ ਦੇ ਸਾਰੇ ਲੋਕਾਂ ਨੂੰ ਜਿਹੜੇ ਵੱਛੇ ਦੇ ਟੁਕੜਿਆਂ ਦੇ ਵਿਚਕਾਰ ਚੱਲਦੇ ਸਨ,
20ਮੈਂ ਉਹਨਾਂ ਦੇ ਦੁਸ਼ਮਣਾਂ ਦੇ ਹੱਥ ਵਿੱਚ ਕਰ ਦਿਆਂਗਾ ਜੋ ਉਹਨਾਂ ਨੂੰ ਮਾਰਨਾ ਚਾਹੁੰਦੇ ਹਨ। ਉਹਨਾਂ ਦੀਆਂ ਲਾਸ਼ਾਂ ਪੰਛੀਆਂ ਅਤੇ ਜੰਗਲੀ ਜਾਨਵਰਾਂ ਲਈ ਭੋਜਨ ਬਣ ਜਾਣਗੀਆਂ।
21“ਮੈਂ ਯਹੂਦਾਹ ਦੇ ਰਾਜੇ ਸਿਦਕੀਯਾਹ ਅਤੇ ਉਸਦੇ ਅਧਿਕਾਰੀਆਂ ਨੂੰ ਉਹਨਾਂ ਦੇ ਦੁਸ਼ਮਣਾਂ ਦੇ ਹੱਥਾਂ ਵਿੱਚ ਦੇ ਦਿਆਂਗਾ ਜੋ ਉਹਨਾਂ ਨੂੰ ਮਾਰਨਾ ਚਾਹੁੰਦੇ ਹਨ, ਬਾਬੇਲ ਦੇ ਰਾਜੇ ਦੀ ਸੈਨਾ ਦੇ ਹਵਾਲੇ ਕਰ ਦਿਆਂਗਾ, ਜੋ ਤੁਹਾਡੇ ਤੋਂ ਪਿੱਛੇ ਹਟ ਗਈ ਹੈ।