18ਜਿਨ੍ਹਾਂ ਨੇ ਮੇਰੇ ਨੇਮ ਦੀ ਉਲੰਘਣਾ ਕੀਤੀ ਹੈ ਅਤੇ ਉਹਨਾਂ ਨੇ ਮੇਰੇ ਅੱਗੇ ਕੀਤੇ ਨੇਮ ਦੀਆਂ ਸ਼ਰਤਾਂ ਨੂੰ ਪੂਰਾ ਨਹੀਂ ਕੀਤਾ ਹੈ, ਮੈਂ ਉਸ ਵੱਛੇ ਵਰਗਾ ਸਲੂਕ ਕਰਾਂਗਾ ਜਿਸ ਨੂੰ ਉਹਨਾਂ ਨੇ ਦੋ ਟੁਕੜਿਆਂ ਵਿੱਚ ਕੱਟਿਆ ਅਤੇ ਫਿਰ ਉਸਦੇ ਟੁਕੜਿਆਂ ਦੇ ਵਿਚਕਾਰ ਤੁਰਿਆ।
19ਯਹੂਦਾਹ ਅਤੇ ਯੇਰੂਸ਼ਲੇਮ ਦੇ ਆਗੂਆਂ, ਦਰਬਾਰੀਆਂ, ਜਾਜਕਾਂ ਅਤੇ ਦੇਸ਼ ਦੇ ਸਾਰੇ ਲੋਕਾਂ ਨੂੰ ਜਿਹੜੇ ਵੱਛੇ ਦੇ ਟੁਕੜਿਆਂ ਦੇ ਵਿਚਕਾਰ ਚੱਲਦੇ ਸਨ,
20ਮੈਂ ਉਹਨਾਂ ਦੇ ਦੁਸ਼ਮਣਾਂ ਦੇ ਹੱਥ ਵਿੱਚ ਕਰ ਦਿਆਂਗਾ ਜੋ ਉਹਨਾਂ ਨੂੰ ਮਾਰਨਾ ਚਾਹੁੰਦੇ ਹਨ। ਉਹਨਾਂ ਦੀਆਂ ਲਾਸ਼ਾਂ ਪੰਛੀਆਂ ਅਤੇ ਜੰਗਲੀ ਜਾਨਵਰਾਂ ਲਈ ਭੋਜਨ ਬਣ ਜਾਣਗੀਆਂ।
21“ਮੈਂ ਯਹੂਦਾਹ ਦੇ ਰਾਜੇ ਸਿਦਕੀਯਾਹ ਅਤੇ ਉਸਦੇ ਅਧਿਕਾਰੀਆਂ ਨੂੰ ਉਹਨਾਂ ਦੇ ਦੁਸ਼ਮਣਾਂ ਦੇ ਹੱਥਾਂ ਵਿੱਚ ਦੇ ਦਿਆਂਗਾ ਜੋ ਉਹਨਾਂ ਨੂੰ ਮਾਰਨਾ ਚਾਹੁੰਦੇ ਹਨ, ਬਾਬੇਲ ਦੇ ਰਾਜੇ ਦੀ ਸੈਨਾ ਦੇ ਹਵਾਲੇ ਕਰ ਦਿਆਂਗਾ, ਜੋ ਤੁਹਾਡੇ ਤੋਂ ਪਿੱਛੇ ਹਟ ਗਈ ਹੈ।
22ਮੈਂ ਹੁਕਮ ਦੇਵਾਂਗਾ, ਯਾਹਵੇਹ ਦਾ ਵਾਕ ਹੈ, ਅਤੇ ਮੈਂ ਉਹਨਾਂ ਨੂੰ ਇਸ ਸ਼ਹਿਰ ਵਿੱਚ ਵਾਪਸ ਲਿਆਵਾਂਗਾ। ਉਹ ਇਸ ਦੇ ਵਿਰੁੱਧ ਲੜਨਗੇ, ਇਸ ਨੂੰ ਲੈ ਕੇ ਸਾੜ ਦੇਣਗੇ। ਅਤੇ ਮੈਂ ਯਹੂਦਾਹ ਦੇ ਕਸਬਿਆਂ ਨੂੰ ਉਜਾੜ ਦਿਆਂਗਾ ਤਾਂ ਜੋ ਉੱਥੇ ਕੋਈ ਨਾ ਰਹਿ ਸਕੇ।”