11ਪਰ ਬਾਅਦ ਵਿੱਚ ਉਹਨਾਂ ਨੇ ਆਪਣਾ ਮਨ ਬਦਲ ਲਿਆ ਅਤੇ ਉਹਨਾਂ ਗੁਲਾਮਾਂ ਨੂੰ ਵਾਪਸ ਲੈ ਲਿਆ ਜਿਹਨਾਂ ਨੂੰ ਉਹਨਾਂ ਨੇ ਅਜ਼ਾਦ ਕੀਤਾ ਸੀ ਅਤੇ ਉਹਨਾਂ ਨੂੰ ਦੁਬਾਰਾ ਗੁਲਾਮ ਬਣਾ ਲਿਆ।
12ਫਿਰ ਯਿਰਮਿਯਾਹ ਨੂੰ ਯਾਹਵੇਹ ਦਾ ਬਚਨ ਆਇਆ:
13“ਯਾਹਵੇਹ ਇਸਰਾਏਲ ਦਾ ਪਰਮੇਸ਼ਵਰ ਇਹ ਆਖਦਾ ਹੈ, ਮੈਂ ਤੁਹਾਡੇ ਪੁਰਖਿਆਂ ਨਾਲ ਇੱਕ ਨੇਮ ਬੰਨ੍ਹਿਆ ਸੀ ਜਦੋਂ ਮੈਂ ਉਹਨਾਂ ਨੂੰ ਮਿਸਰ ਦੇਸ਼ ਤੋਂ ਬਾਹਰ ਲਿਆਇਆ ਸੀ।
14ਮੈਂ ਕਿਹਾ, ‘ਹਰ ਸੱਤਵੇਂ ਸਾਲ ਤੁਹਾਡੇ ਵਿੱਚੋਂ ਹਰੇਕ ਨੂੰ ਕਿਸੇ ਵੀ ਇਬਰਾਨੀਆਂ ਨੂੰ ਅਜ਼ਾਦ ਕਰਨਾ ਚਾਹੀਦਾ ਹੈ ਜਿਨ੍ਹਾਂ ਨੇ ਆਪਣੇ ਆਪ ਨੂੰ ਤੁਹਾਡੇ ਕੋਲ ਵੇਚ ਦਿੱਤਾ ਹੈ। ਛੇ ਸਾਲ ਤੱਕ ਤੁਹਾਡੀ ਸੇਵਾ ਕਰਨ ਤੋਂ ਬਾਅਦ, ਤੁਹਾਨੂੰ ਉਹਨਾਂ ਨੂੰ ਅਜ਼ਾਦ ਕਰ ਦੇਣਾ ਚਾਹੀਦਾ ਹੈ।’ ਪਰ ਤੁਹਾਡੇ ਪੁਰਖਿਆਂ ਨੇ ਮੇਰੀ ਗੱਲ ਨਹੀਂ ਸੁਣੀ ਅਤੇ ਨਾ ਹੀ ਮੇਰੀ ਵੱਲ ਧਿਆਨ ਦਿੱਤਾ।
15ਹੁਣ ਤੁਸੀਂ ਤੋਬਾ ਕੀਤੀ ਅਤੇ ਉਹ ਕੀਤਾ ਜੋ ਮੇਰੀ ਨਿਗਾਹ ਵਿੱਚ ਸਹੀ ਹੈ: ਤੁਹਾਡੇ ਵਿੱਚੋਂ ਹਰੇਕ ਨੇ ਆਪਣੇ ਲੋਕਾਂ ਨੂੰ ਅਜ਼ਾਦੀ ਦਾ ਐਲਾਨ ਕੀਤਾ ਹੈ। ਤੁਸੀਂ ਮੇਰੇ ਨਾਮ ਦੇ ਘਰ ਵਿੱਚ ਮੇਰੇ ਅੱਗੇ ਇੱਕ ਨੇਮ ਵੀ ਬੰਨ੍ਹਿਆ ਸੀ।