ਯਿਰਮਿਯਾਹ 34

ਜਦੋਂ ਬਾਬੇਲ ਦੇ ਰਾਜੇ ਦੀ ਫ਼ੌਜ ਯੇਰੂਸ਼ਲੇਮ ਅਤੇ ਯਹੂਦਾਹ ਦੇ ਸਾਰੇ ਬਚੇ ਹੋਏ ਸ਼ਹਿਰਾਂ ਦੇ ਵਿਰੁੱਧ ਅਤੇ ਲਾਕੀਸ਼ ਅਤੇ ਅਜ਼ੇਕਾਹ ਨਾਲ ਲੜਦੀ ਸੀ। ਯਹੂਦਾਹ ਵਿੱਚ ਸਿਰਫ ਇਹੀ ਗੜ੍ਹ ਵਾਲੇ ਸ਼ਹਿਰ ਬਚੇ ਸਨ।

Jeremiah 34:7 (UKJV) When the king of Babylon's army fought against Jerusalem, and against all the cities of Judah that were left, against Lachish, and against Azekah: for these defenced cities remained of the cities of Judah.

5ਸਗੋਂ ਤੂੰ ਸ਼ਾਂਤੀ ਨਾਲ ਮਰੇਂਗਾ। ਜਿਵੇਂ ਕਿ ਲੋਕਾਂ ਨੇ ਤੁਹਾਡੇ ਪੂਰਵਜਾਂ, ਤੁਹਾਡੇ ਤੋਂ ਪਹਿਲਾਂ ਰਾਜ ਕਰਨ ਵਾਲੇ ਰਾਜਿਆਂ ਦੇ ਸਨਮਾਨ ਵਿੱਚ ਅੱਗ ਬਾਲੀ ਸੀ, ਉਸੇ ਤਰ੍ਹਾਂ ਉਹ ਤੁਹਾਡੇ ਸਨਮਾਨ ਵਿੱਚ ਅੱਗ ਬਾਲਣਗੇ ਅਤੇ ਵਿਰਲਾਪ ਕਰਨਗੇ, “ਹਾਏ, ਮਾਲਕ!” ਮੈਂ ਖੁਦ ਇਹ ਵਾਅਦਾ ਕਰਦਾ ਹਾਂ, ਯਾਹਵੇਹ ਦਾ ਵਾਕ ਹੈ।’ ”

6ਤਦ ਯਿਰਮਿਯਾਹ ਨਬੀ ਨੇ ਯਹੂਦਾਹ ਦੇ ਰਾਜੇ ਸਿਦਕੀਯਾਹ ਨੂੰ ਯੇਰੂਸ਼ਲੇਮ ਵਿੱਚ ਇਹ ਸਭ ਕੁਝ ਦੱਸਿਆ,

7ਜਦੋਂ ਬਾਬੇਲ ਦੇ ਰਾਜੇ ਦੀ ਫ਼ੌਜ ਯੇਰੂਸ਼ਲੇਮ ਅਤੇ ਯਹੂਦਾਹ ਦੇ ਸਾਰੇ ਬਚੇ ਹੋਏ ਸ਼ਹਿਰਾਂ ਦੇ ਵਿਰੁੱਧ ਅਤੇ ਲਾਕੀਸ਼ ਅਤੇ ਅਜ਼ੇਕਾਹ ਨਾਲ ਲੜਦੀ ਸੀ। ਯਹੂਦਾਹ ਵਿੱਚ ਸਿਰਫ ਇਹੀ ਗੜ੍ਹ ਵਾਲੇ ਸ਼ਹਿਰ ਬਚੇ ਸਨ।

8ਇਹ ਸ਼ਬਦ ਯਿਰਮਿਯਾਹ ਨੂੰ ਯਾਹਵੇਹ ਵੱਲੋਂ ਉਦੋਂ ਆਇਆ ਜਦੋਂ ਰਾਜਾ ਸਿਦਕੀਯਾਹ ਨੇ ਯੇਰੂਸ਼ਲੇਮ ਦੇ ਸਾਰੇ ਲੋਕਾਂ ਨਾਲ ਗੁਲਾਮਾਂ ਦੀ ਅਜ਼ਾਦੀ ਦਾ ਐਲਾਨ ਕਰਨ ਦਾ ਇਕਰਾਰ ਕੀਤਾ ਸੀ।

9ਭਈ ਹਰੇਕ ਮਨੁੱਖ ਆਪਣੇ ਦਾਸ ਨੂੰ ਅਤੇ ਹਰੇਕ ਆਪਣੀ ਦਾਸ ਅਤੇ ਦਾਸੀ ਨੂੰ ਜੋ ਇਬਰਾਨੀ ਹੋਵੇ ਅਜ਼ਾਦ ਕਰਕੇ ਛੱਡ ਦੇਵੇ ਅਤੇ ਕੋਈ ਮਨੁੱਖ ਆਪਣੇ ਯਹੂਦੀ ਭਰਾ ਨੂੰ ਗ਼ੁਲਾਮ ਨਾ ਰੱਖੇ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.