ਯਿਰਮਿਯਾਹ 34

ਇਹ ਸ਼ਬਦ ਯਿਰਮਿਯਾਹ ਨੂੰ ਯਾਹਵੇਹ ਵੱਲੋਂ ਉਦੋਂ ਆਇਆ ਜਦੋਂ ਰਾਜਾ ਸਿਦਕੀਯਾਹ ਨੇ ਯੇਰੂਸ਼ਲੇਮ ਦੇ ਸਾਰੇ ਲੋਕਾਂ ਨਾਲ ਗੁਲਾਮਾਂ ਦੀ ਅਜ਼ਾਦੀ ਦਾ ਐਲਾਨ ਕਰਨ ਦਾ ਇਕਰਾਰ ਕੀਤਾ ਸੀ।

Jeremiah 34:8 (UKJV) This is the word that came unto Jeremiah from the LORD, after that the king Zedekiah had made a covenant with all the people which were at Jerusalem, to proclaim liberty unto them;

6ਤਦ ਯਿਰਮਿਯਾਹ ਨਬੀ ਨੇ ਯਹੂਦਾਹ ਦੇ ਰਾਜੇ ਸਿਦਕੀਯਾਹ ਨੂੰ ਯੇਰੂਸ਼ਲੇਮ ਵਿੱਚ ਇਹ ਸਭ ਕੁਝ ਦੱਸਿਆ,

7ਜਦੋਂ ਬਾਬੇਲ ਦੇ ਰਾਜੇ ਦੀ ਫ਼ੌਜ ਯੇਰੂਸ਼ਲੇਮ ਅਤੇ ਯਹੂਦਾਹ ਦੇ ਸਾਰੇ ਬਚੇ ਹੋਏ ਸ਼ਹਿਰਾਂ ਦੇ ਵਿਰੁੱਧ ਅਤੇ ਲਾਕੀਸ਼ ਅਤੇ ਅਜ਼ੇਕਾਹ ਨਾਲ ਲੜਦੀ ਸੀ। ਯਹੂਦਾਹ ਵਿੱਚ ਸਿਰਫ ਇਹੀ ਗੜ੍ਹ ਵਾਲੇ ਸ਼ਹਿਰ ਬਚੇ ਸਨ।

8ਇਹ ਸ਼ਬਦ ਯਿਰਮਿਯਾਹ ਨੂੰ ਯਾਹਵੇਹ ਵੱਲੋਂ ਉਦੋਂ ਆਇਆ ਜਦੋਂ ਰਾਜਾ ਸਿਦਕੀਯਾਹ ਨੇ ਯੇਰੂਸ਼ਲੇਮ ਦੇ ਸਾਰੇ ਲੋਕਾਂ ਨਾਲ ਗੁਲਾਮਾਂ ਦੀ ਅਜ਼ਾਦੀ ਦਾ ਐਲਾਨ ਕਰਨ ਦਾ ਇਕਰਾਰ ਕੀਤਾ ਸੀ।

9ਭਈ ਹਰੇਕ ਮਨੁੱਖ ਆਪਣੇ ਦਾਸ ਨੂੰ ਅਤੇ ਹਰੇਕ ਆਪਣੀ ਦਾਸ ਅਤੇ ਦਾਸੀ ਨੂੰ ਜੋ ਇਬਰਾਨੀ ਹੋਵੇ ਅਜ਼ਾਦ ਕਰਕੇ ਛੱਡ ਦੇਵੇ ਅਤੇ ਕੋਈ ਮਨੁੱਖ ਆਪਣੇ ਯਹੂਦੀ ਭਰਾ ਨੂੰ ਗ਼ੁਲਾਮ ਨਾ ਰੱਖੇ।

10ਇਸ ਲਈ ਸਾਰੇ ਅਧਿਕਾਰੀ ਅਤੇ ਲੋਕ ਜਿਨ੍ਹਾਂ ਨੇ ਇਸ ਇਕਰਾਰਨਾਮੇ ਵਿੱਚ ਪ੍ਰਵੇਸ਼ ਕੀਤਾ ਸੀ ਉਹ ਸਹਿਮਤ ਹੋਏ ਕਿ ਉਹ ਆਪਣੇ ਨਰ ਅਤੇ ਮਾਦਾ ਗੁਲਾਮਾਂ ਨੂੰ ਅਜ਼ਾਦ ਕਰਨਗੇ ਅਤੇ ਉਹਨਾਂ ਨੂੰ ਗ਼ੁਲਾਮੀ ਵਿੱਚ ਨਹੀਂ ਰੱਖਣਗੇ। ਉਹ ਮੰਨ ਗਏ, ਅਤੇ ਉਹਨਾਂ ਨੂੰ ਅਜ਼ਾਦ ਕਰ ਦਿੱਤਾ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.