ਯਿਰਮਿਯਾਹ 34

ਤੂੰ ਉਹ ਦੇ ਹੱਥੋਂ ਨਾ ਬਚੇਗਾ ਸਗੋਂ ਜ਼ਰੂਰ ਫੜਿਆ ਜਾਵੇਂਗਾ ਅਤੇ ਉਹ ਦੇ ਹੱਥ ਵਿੱਚ ਸੌਂਪਿਆ ਜਾਵੇਂਗਾ। ਤੁਸੀਂ ਬਾਬੇਲ ਦੇ ਰਾਜੇ ਨੂੰ ਆਪਣੀਆਂ ਅੱਖਾਂ ਨਾਲ ਵੇਖੋਂਗੇ, ਅਤੇ ਉਹ ਤੁਹਾਡੇ ਨਾਲ ਆਹਮੋ-ਸਾਹਮਣੇ ਗੱਲ ਕਰੇਗਾ। ਅਤੇ ਤੁਸੀਂ ਬਾਬੇਲ ਨੂੰ ਜਾਵੋਂਗੇ।

Jeremiah 34:3 (UKJV) And you shall not escape out of his hand, but shall surely be taken, and delivered into his hand; and yours eyes shall behold the eyes of the king of Babylon, and he shall speak with you mouth to mouth, and you shall go to Babylon.

1ਉਹ ਬਚਨ ਜਿਹੜਾ ਯਾਹਵੇਹ ਵੱਲੋਂ ਯਿਰਮਿਯਾਹ ਨੂੰ ਆਇਆ ਜਦ ਬਾਬੇਲ ਦਾ ਰਾਜਾ ਨਬੂਕਦਨੱਸਰ, ਉਹ ਦੀ ਸਾਰੀ ਫੌਜ਼ ਅਤੇ ਧਰਤੀ ਦੀਆਂ ਸਾਰੀਆਂ ਪਾਤਸ਼ਾਹੀਆਂ ਜਿਹੜੀਆਂ ਉਹ ਦੇ ਹੁਕਮ ਵਿੱਚ ਸਨ ਅਤੇ ਸਾਰੀਆਂ ਉੱਮਤਾਂ ਯੇਰੂਸ਼ਲੇਮ ਦੇ ਵਿਰੁੱਧ ਅਤੇ ਉਹ ਦੇ ਸਾਰੇ ਸ਼ਹਿਰਾਂ ਦੇ ਵਿਰੁੱਧ ਲੜਦੀਆਂ ਸਨ:

2“ਯਾਹਵੇਹ, ਇਸਰਾਏਲ ਦਾ ਪਰਮੇਸ਼ਵਰ, ਕੀ ਆਖਦਾ ਹੈ: ਯਹੂਦਾਹ ਦੇ ਰਾਜੇ ਸਿਦਕੀਯਾਹ ਕੋਲ ਜਾ ਕੇ ਉਸਨੂੰ ਆਖ, ‘ਯਾਹਵੇਹ ਇਹ ਆਖਦਾ ਹੈ: ਮੈਂ ਇਸ ਸ਼ਹਿਰ ਨੂੰ ਸਿਦਕੀਯਾਹ ਦੇ ਹੱਥਾਂ ਵਿੱਚ ਦੇਣ ਵਾਲਾ ਹਾਂ। ਬਾਬੇਲ ਦਾ ਰਾਜਾ ਅਤੇ ਉਹ ਇਸਨੂੰ ਸਾੜ ਦੇਵੇਗਾ।

3ਤੂੰ ਉਹ ਦੇ ਹੱਥੋਂ ਨਾ ਬਚੇਗਾ ਸਗੋਂ ਜ਼ਰੂਰ ਫੜਿਆ ਜਾਵੇਂਗਾ ਅਤੇ ਉਹ ਦੇ ਹੱਥ ਵਿੱਚ ਸੌਂਪਿਆ ਜਾਵੇਂਗਾ। ਤੁਸੀਂ ਬਾਬੇਲ ਦੇ ਰਾਜੇ ਨੂੰ ਆਪਣੀਆਂ ਅੱਖਾਂ ਨਾਲ ਵੇਖੋਂਗੇ, ਅਤੇ ਉਹ ਤੁਹਾਡੇ ਨਾਲ ਆਹਮੋ-ਸਾਹਮਣੇ ਗੱਲ ਕਰੇਗਾ। ਅਤੇ ਤੁਸੀਂ ਬਾਬੇਲ ਨੂੰ ਜਾਵੋਂਗੇ।

4“ ‘ਪਰ ਹੇ ਯਹੂਦਾਹ ਦੇ ਰਾਜਾ ਸਿਦਕੀਯਾਹ, ਯਾਹਵੇਹ ਦਾ ਬਚਨ ਸੁਣ! ਯਾਹਵੇਹ ਤੇਰੇ ਬਾਰੇ ਐਉਂ ਆਖਦਾ ਹੈ ਕਿ ਤੂੰ ਤਲਵਾਰ ਨਾਲ ਨਾ ਮਰੇਂਗਾ;

5ਸਗੋਂ ਤੂੰ ਸ਼ਾਂਤੀ ਨਾਲ ਮਰੇਂਗਾ। ਜਿਵੇਂ ਕਿ ਲੋਕਾਂ ਨੇ ਤੁਹਾਡੇ ਪੂਰਵਜਾਂ, ਤੁਹਾਡੇ ਤੋਂ ਪਹਿਲਾਂ ਰਾਜ ਕਰਨ ਵਾਲੇ ਰਾਜਿਆਂ ਦੇ ਸਨਮਾਨ ਵਿੱਚ ਅੱਗ ਬਾਲੀ ਸੀ, ਉਸੇ ਤਰ੍ਹਾਂ ਉਹ ਤੁਹਾਡੇ ਸਨਮਾਨ ਵਿੱਚ ਅੱਗ ਬਾਲਣਗੇ ਅਤੇ ਵਿਰਲਾਪ ਕਰਨਗੇ, “ਹਾਏ, ਮਾਲਕ!” ਮੈਂ ਖੁਦ ਇਹ ਵਾਅਦਾ ਕਰਦਾ ਹਾਂ, ਯਾਹਵੇਹ ਦਾ ਵਾਕ ਹੈ।’ ”

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.