8ਤਦ ਯਾਹਵੇਹ ਦਾ ਬਚਨ ਮੇਰੇ ਕੋਲ ਆਇਆ:
9“ਯਾਹਵੇਹ ਇਹ ਆਖਦਾ ਹੈ: ‘ਇਸੇ ਤਰ੍ਹਾਂ ਮੈਂ ਯਹੂਦਾਹ ਦੇ ਹੰਕਾਰ ਅਤੇ ਯੇਰੂਸ਼ਲੇਮ ਦੇ ਮਹਾਨ ਹੰਕਾਰ ਨੂੰ ਤਬਾਹ ਕਰ ਦਿਆਂਗਾ।
10ਇਹ ਦੁਸ਼ਟ ਲੋਕ, ਜੋ ਮੇਰੀਆਂ ਗੱਲਾਂ ਨੂੰ ਸੁਣਨ ਤੋਂ ਇਨਕਾਰ ਕਰਦੇ ਹਨ, ਜੋ ਆਪਣੇ ਮਨ ਦੀ ਜ਼ਿੱਦ ਦੇ ਪਿੱਛੇ ਚੱਲਦੇ ਹਨ ਅਤੇ ਦੂਸਰੇ ਦੇਵਤਿਆਂ ਦੀ ਸੇਵਾ ਕਰਨ ਅਤੇ ਉਹਨਾਂ ਦੀ ਪੂਜਾ ਕਰਨ ਲਈ ਜਾਂਦੇ ਹਨ, ਇਸ ਕਮਰ ਕੱਸ ਵਰਗੇ ਹੋਣਗੇ, ਜੋ ਬਿਲਕੁਲ ਵਿਅਰਥ ਹੈ!
11ਕਿਉਂ ਜੋ ਜਿਵੇਂ ਕਮਰ ਕੱਸਾ ਕਿਸੇ ਮਨੁੱਖ ਦੇ ਲੱਕ ਨਾਲ ਬੱਝਾ ਰਹਿੰਦਾ ਹੈ ਉਸੇ ਤਰ੍ਹਾਂ ਇਸਰਾਏਲ ਦਾ ਸਾਰਾ ਘਰਾਣਾ ਅਤੇ ਯਹੂਦਾਹ ਦਾ ਸਾਰਾ ਘਰਾਣਾ ਮੇਰੇ ਨਾਲ ਬੱਝੇ ਰਹਿਣ, ਯਾਹਵੇਹ ਦਾ ਵਾਕ ਹੈ, ਕਿ ਉਹ ਮੇਰੇ ਲਈ ਲੋਕ, ਨਾਮ, ਉਸਤਤ ਅਤੇ ਆਦਰ ਹੋਣ ਪਰ ਉਹਨਾਂ ਨੇ ਨਾ ਮੰਨਿਆ।’
12“ਉਹਨਾਂ ਨੂੰ ਆਖ: ‘ਯਾਹਵੇਹ, ਇਸਰਾਏਲ ਦਾ ਪਰਮੇਸ਼ਵਰ ਇਹ ਆਖਦਾ ਹੈ ਕਿ ਹਰ ਮਸ਼ਕ ਦਾਖ਼ਰਸ ਨਾਲ ਭਰੀ ਹੋਣੀ ਚਾਹੀਦੀ ਹੈ।’ ਅਤੇ ਜੇਕਰ ਉਹ ਤੁਹਾਨੂੰ ਆਖਣ, ‘ਕੀ ਅਸੀਂ ਨਹੀਂ ਜਾਣਦੇ ਕਿ ਹਰ ਮਸ਼ਕ ਦਾਖ਼ਰਸ ਨਾਲ ਭਰੀ ਜਾਣੀ ਚਾਹੀਦੀ ਹੈ।’