7ਜਿਸ ਵੇਲੇ ਮੈਂ ਕਿਸੇ ਕੌਮ ਜਾਂ ਕਿਸੇ ਪਾਤਸ਼ਾਹੀ ਦੇ ਬਾਰੇ ਬੋਲਾਂ ਕਿ ਮੈਂ ਉਹ ਨੂੰ ਪੁੱਟ ਸੁੱਟਾਂਗਾ, ਢਾਹ ਦਿਆਂਗਾ ਅਤੇ ਨਾਸ ਕਰਾਂਗਾ,
8ਜੇ ਉਹ ਕੌਮ ਜਿਸ ਦੇ ਬਾਰੇ ਮੈਂ ਗੱਲ ਕੀਤੀ ਸੀ ਆਪਣੀ ਬਦੀ ਤੋਂ ਮੁੜੇ, ਤਦ ਮੈਂ ਉਸ ਬਦੀ ਤੋਂ ਪਛਤਾਵਾਂਗਾ, ਜਿਹੜੀ ਮੈਂ ਉਹ ਦੇ ਨਾਸ ਕਰਨ ਲਈ ਸੋਚੀ ਸੀ।
9ਅਤੇ ਜੇਕਰ ਮੈਂ ਕਿਸੇ ਹੋਰ ਸਮੇਂ ਇਹ ਬੋਲਾ ਕਿ ਇੱਕ ਕੌਮ ਜਾਂ ਰਾਜ ਉਸਾਰਿਆ ਅਤੇ ਲਾਇਆ ਜਾਣਾ ਹੈ,
10ਅਤੇ ਜੇ ਉਹ ਮੇਰੀ ਨਿਗਾਹ ਵਿੱਚ ਬੁਰਿਆਈ ਕਰੇ ਅਤੇ ਮੇਰੀ ਆਗਿਆ ਨਾ ਮੰਨੇ, ਤਾਂ ਮੈਂ ਉਸ ਭਲੇ ਬਾਰੇ ਮੁੜ ਵਿਚਾਰ ਕਰਾਂਗਾ ਜੋ ਮੈਂ ਇਸ ਲਈ ਕਰਨਾ ਚਾਹੁੰਦਾ ਸੀ।
11“ਇਸ ਲਈ ਹੁਣ ਯਹੂਦਾਹ ਦੇ ਲੋਕਾਂ ਅਤੇ ਯੇਰੂਸ਼ਲੇਮ ਵਿੱਚ ਰਹਿਣ ਵਾਲਿਆਂ ਨੂੰ ਆਖੋ, ‘ਯਾਹਵੇਹ ਇਹ ਆਖਦਾ ਹੈ: ਵੇਖੋ! ਮੈਂ ਤੁਹਾਡੇ ਲਈ ਇੱਕ ਤਬਾਹੀ ਤਿਆਰ ਕਰ ਰਿਹਾ ਹਾਂ ਅਤੇ ਤੁਹਾਡੇ ਵਿਰੁੱਧ ਇੱਕ ਯੋਜਨਾ ਬਣਾ ਰਿਹਾ ਹਾਂ। ਇਸ ਲਈ ਤੁਸੀਂ ਹਰ ਇੱਕ ਆਪਣੇ ਬੁਰੇ ਰਾਹਾਂ ਤੋਂ ਮੁੜੋ ਅਤੇ ਆਪਣੇ ਚਾਲ-ਚਲਣ ਅਤੇ ਕੰਮਾਂ ਨੂੰ ਸੁਧਾਰੋ।’