12ਮੈਂ ਇਸ ਸਥਾਨ ਅਤੇ ਇੱਥੇ ਰਹਿਣ ਵਾਲਿਆਂ ਲਈ ਇਹੀ ਕਰਾਂਗਾ, ਯਾਹਵੇਹ ਇਹ ਆਖਦਾ ਹੈ। ਮੈਂ ਇਸ ਸ਼ਹਿਰ ਨੂੰ ਤੋਫੇਥ ਵਰਗਾ ਬਣਾ ਦਿਆਂਗਾ।
13ਯੇਰੂਸ਼ਲੇਮ ਵਿੱਚ ਅਤੇ ਯਹੂਦਾਹ ਦੇ ਰਾਜਿਆਂ ਦੇ ਘਰ ਇਸ ਸਥਾਨ, ਤੋਫੇਥ ਵਾਂਗ ਪਲੀਤ ਕੀਤੇ ਜਾਣਗੇ, ਅਰਥਾਤ ਸਾਰੇ ਘਰ ਜਿੱਥੇ ਉਹਨਾਂ ਨੇ ਅਕਾਸ਼ ਦੀ ਸਾਰੀ ਸੈਨਾਂ ਲਈ ਧੂਪ ਧੁਖਾਈ ਅਤੇ ਛੱਤਾਂ ਉੱਤੇ ਪੀਣ ਦੀਆਂ ਭੇਟਾਂ ਦੂਜੇ ਦੇਵਤਿਆਂ ਉੱਤੇ ਡੋਲ੍ਹੀਆਂ।’ ”
14ਤਦ ਯਿਰਮਿਯਾਹ ਤੋਫੇਥ ਤੋਂ ਵਾਪਸ ਆਇਆ, ਜਿੱਥੇ ਉਸਨੂੰ ਭਵਿੱਖਬਾਣੀ ਕਰਨ ਲਈ ਭੇਜਿਆ ਸੀ, ਅਤੇ ਯਾਹਵੇਹ ਦੀ ਹੈਕਲ ਦੇ ਵਿਹੜੇ ਵਿੱਚ ਖਲ੍ਹੋ ਗਿਆ ਅਤੇ ਸਾਰੇ ਲੋਕਾਂ ਨੂੰ ਕਿਹਾ,
15“ਇਹ ਉਹ ਹੈ ਜੋ ਯਾਹਵੇਹ ਸਰਬਸ਼ਕਤੀਮਾਨ, ਇਸਰਾਏਲ ਦਾ ਪਰਮੇਸ਼ਵਰ ਆਖਦਾ ਹੈ, ‘ਸੁਣੋ! ਮੈਂ ਇਸ ਸ਼ਹਿਰ ਅਤੇ ਇਸ ਦੇ ਆਲੇ-ਦੁਆਲੇ ਦੇ ਸਾਰੇ ਪਿੰਡਾਂ ਉੱਤੇ ਹਰ ਬਿਪਤਾ ਲਿਆਉਣ ਜਾ ਰਿਹਾ ਹਾਂ ਜੋ ਮੈਂ ਉਹਨਾਂ ਦੇ ਵਿਰੁੱਧ ਸੁਣਾਈ ਸੀ, ਕਿਉਂਕਿ ਉਹ ਕਠੋਰ ਸਨ ਅਤੇ ਮੇਰੀਆਂ ਗੱਲਾਂ ਨੂੰ ਨਹੀਂ ਸੁਣਦੇ ਸਨ।’ ”