ਯਿਰਮਿਯਾਹ 25

ਉਹਨਾਂ ਦੀ ਸੇਵਾ ਅਤੇ ਪੂਜਾ ਕਰਨ ਲਈ ਹੋਰ ਦੇਵਤਿਆਂ ਦੇ ਪਿੱਛੇ ਨਾ ਜਾਓ; ਜੋ ਕੁਝ ਤੇਰੇ ਹੱਥਾਂ ਨੇ ਬਣਾਇਆ ਹੈ ਉਸ ਨਾਲ ਮੇਰਾ ਗੁੱਸਾ ਨਾ ਭੜਕਾਓ। ਫਿਰ ਮੈਂ ਤੇਰਾ ਕੋਈ ਨੁਕਸਾਨ ਨਹੀਂ ਕਰਾਂਗਾ।”

Jeremiah 25:6 (UKJV) And go not after other gods to serve them, and to worship them, and provoke me not to anger with the works of your hands; and I will do you no hurt.

4ਅਤੇ ਭਾਵੇਂ ਯਾਹਵੇਹ ਨੇ ਆਪਣੇ ਸਾਰੇ ਸੇਵਕਾਂ ਨਬੀਆਂ ਨੂੰ ਤੁਹਾਡੇ ਕੋਲ ਬਾਰ-ਬਾਰ ਭੇਜਿਆ ਹੈ, ਤੁਸੀਂ ਨਾ ਸੁਣੀ ਹੈ ਅਤੇ ਨਾ ਹੀ ਧਿਆਨ ਦਿੱਤਾ ਹੈ।

5ਉਹਨਾਂ ਨੇ ਆਖਿਆ, “ਹੁਣ, ਤੁਸੀਂ ਹਰ ਇੱਕ ਆਪਣੇ ਬੁਰੇ ਰਾਹਾਂ ਅਤੇ ਆਪਣੇ ਭੈੜੇ ਕੰਮਾਂ ਤੋਂ ਮੁੜੋ ਅਤੇ ਤੁਸੀਂ ਉਸ ਧਰਤੀ ਵਿੱਚ ਰਹਿ ਸੱਕੋਗੇ ਜਿਹੜੀ ਯਾਹਵੇਹ ਨੇ ਤੁਹਾਨੂੰ ਅਤੇ ਤੁਹਾਡੇ ਪੁਰਖਿਆਂ ਨੂੰ ਸਦਾ ਲਈ ਦਿੱਤਾ ਹੈ।

6ਉਹਨਾਂ ਦੀ ਸੇਵਾ ਅਤੇ ਪੂਜਾ ਕਰਨ ਲਈ ਹੋਰ ਦੇਵਤਿਆਂ ਦੇ ਪਿੱਛੇ ਨਾ ਜਾਓ; ਜੋ ਕੁਝ ਤੇਰੇ ਹੱਥਾਂ ਨੇ ਬਣਾਇਆ ਹੈ ਉਸ ਨਾਲ ਮੇਰਾ ਗੁੱਸਾ ਨਾ ਭੜਕਾਓ। ਫਿਰ ਮੈਂ ਤੇਰਾ ਕੋਈ ਨੁਕਸਾਨ ਨਹੀਂ ਕਰਾਂਗਾ।”

7ਯਾਹਵੇਹ ਇਹ ਆਖਦਾ ਹੈ, “ਪਰ ਤੁਸੀਂ ਮੇਰੀ ਗੱਲ ਨਹੀਂ ਸੁਣੀ ਅਤੇ ਤੁਸੀਂ ਆਪਣੇ ਹੱਥਾਂ ਦੀਆਂ ਬਣਾਈਆਂ ਚੀਜ਼ਾਂ ਨਾਲ ਮੇਰਾ ਕ੍ਰੋਧ ਭੜਕਾਇਆ ਹੈ ਅਤੇ ਤੁਸੀਂ ਆਪਣਾ ਹੀ ਨੁਕਸਾਨ ਕੀਤਾ ਹੈ।”

8ਇਸ ਲਈ ਸਰਬਸ਼ਕਤੀਮਾਨ ਯਾਹਵੇਹ ਇਹ ਆਖਦਾ ਹੈ: “ਕਿਉਂਕਿ ਤੁਸੀਂ ਮੇਰੀਆਂ ਗੱਲਾਂ ਨੂੰ ਨਹੀਂ ਸੁਣਿਆ,

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.