ਯਿਰਮਿਯਾਹ 25

ਮੈਂ ਉੱਤਰ ਦੇ ਸਾਰੇ ਲੋਕਾਂ ਨੂੰ ਅਤੇ ਆਪਣੇ ਸੇਵਕ ਬਾਬੇਲ ਦੇ ਰਾਜੇ ਨਬੂਕਦਨੱਸਰ ਨੂੰ ਬੁਲਾਵਾਂਗਾ ਅਤੇ ਮੈਂ ਉਹਨਾਂ ਨੂੰ ਇਸ ਧਰਤੀ ਅਤੇ ਇਸ ਦੇ ਵਾਸੀਆਂ ਅਤੇ ਆਲੇ-ਦੁਆਲੇ ਦੀਆਂ ਸਾਰੀਆਂ ਕੌਮਾਂ ਦੇ ਵਿਰੁੱਧ ਲਿਆਵਾਂਗਾ। ਮੈਂ ਉਹਨਾਂ ਨੂੰ ਪੂਰੀ ਤਰ੍ਹਾਂ ਤਬਾਹ ਕਰ ਦਿਆਂਗਾ ਅਤੇ ਉਹਨਾਂ ਨੂੰ ਡਰਾਉਣੀ ਅਤੇ ਘਿਣਾਉਣੀ ਚੀਜ਼, ਅਤੇ ਇੱਕ ਸਦਾ ਦੀ ਤਬਾਹੀ ਬਣਾ ਦਿਆਂਗਾ,” ਯਾਹਵੇਹ ਦਾ ਵਾਕ ਹੈ।

Jeremiah 25:9 (UKJV) Behold, I will send and take all the families of the north, says the LORD, and Nebuchadrezzar the king of Babylon, my servant, and will bring them against this land, and against the inhabitants thereof, and against all these nations round about, and will utterly destroy them, and make them an astonishment, and an hissing, and perpetual desolations.

7ਯਾਹਵੇਹ ਇਹ ਆਖਦਾ ਹੈ, “ਪਰ ਤੁਸੀਂ ਮੇਰੀ ਗੱਲ ਨਹੀਂ ਸੁਣੀ ਅਤੇ ਤੁਸੀਂ ਆਪਣੇ ਹੱਥਾਂ ਦੀਆਂ ਬਣਾਈਆਂ ਚੀਜ਼ਾਂ ਨਾਲ ਮੇਰਾ ਕ੍ਰੋਧ ਭੜਕਾਇਆ ਹੈ ਅਤੇ ਤੁਸੀਂ ਆਪਣਾ ਹੀ ਨੁਕਸਾਨ ਕੀਤਾ ਹੈ।”

8ਇਸ ਲਈ ਸਰਬਸ਼ਕਤੀਮਾਨ ਯਾਹਵੇਹ ਇਹ ਆਖਦਾ ਹੈ: “ਕਿਉਂਕਿ ਤੁਸੀਂ ਮੇਰੀਆਂ ਗੱਲਾਂ ਨੂੰ ਨਹੀਂ ਸੁਣਿਆ,

9ਮੈਂ ਉੱਤਰ ਦੇ ਸਾਰੇ ਲੋਕਾਂ ਨੂੰ ਅਤੇ ਆਪਣੇ ਸੇਵਕ ਬਾਬੇਲ ਦੇ ਰਾਜੇ ਨਬੂਕਦਨੱਸਰ ਨੂੰ ਬੁਲਾਵਾਂਗਾ ਅਤੇ ਮੈਂ ਉਹਨਾਂ ਨੂੰ ਇਸ ਧਰਤੀ ਅਤੇ ਇਸ ਦੇ ਵਾਸੀਆਂ ਅਤੇ ਆਲੇ-ਦੁਆਲੇ ਦੀਆਂ ਸਾਰੀਆਂ ਕੌਮਾਂ ਦੇ ਵਿਰੁੱਧ ਲਿਆਵਾਂਗਾ। ਮੈਂ ਉਹਨਾਂ ਨੂੰ ਪੂਰੀ ਤਰ੍ਹਾਂ ਤਬਾਹ ਕਰ ਦਿਆਂਗਾ ਅਤੇ ਉਹਨਾਂ ਨੂੰ ਡਰਾਉਣੀ ਅਤੇ ਘਿਣਾਉਣੀ ਚੀਜ਼, ਅਤੇ ਇੱਕ ਸਦਾ ਦੀ ਤਬਾਹੀ ਬਣਾ ਦਿਆਂਗਾ,” ਯਾਹਵੇਹ ਦਾ ਵਾਕ ਹੈ।

10ਮੈਂ ਉਹਨਾਂ ਤੋਂ ਖੁਸ਼ੀ ਅਤੇ ਅਨੰਦ ਦੀਆਂ ਆਵਾਜ਼ਾਂ, ਲਾੜੀ ਅਤੇ ਲਾੜੇ ਦੀਆਂ ਆਵਾਜ਼ਾਂ, ਚੱਕੀ ਦੇ ਪੱਥਰਾਂ ਦੀ ਆਵਾਜ਼ ਅਤੇ ਦੀਵੇ ਦੀ ਰੋਸ਼ਨੀ ਨੂੰ ਦੂਰ ਕਰ ਦਿਆਂਗਾ।

11ਇਹ ਸਾਰਾ ਦੇਸ਼ ਵਿਰਾਨ ਹੋ ਜਾਵੇਗਾ ਅਤੇ ਇਹ ਕੌਮਾਂ ਸੱਤਰ ਸਾਲ ਤੱਕ ਬਾਬੇਲ ਦੇ ਰਾਜੇ ਦੀ ਸੇਵਾ ਕਰਨਗੀਆਂ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.