3ਤਦ ਅਦੋਮ, ਮੋਆਬ, ਅੰਮੋਨ, ਸੂਰ ਅਤੇ ਸੀਦੋਨ ਦੇ ਰਾਜਿਆਂ ਨੂੰ ਉਹਨਾਂ ਰਾਜਦੂਤਾਂ ਦੇ ਰਾਹੀਂ ਜੋ ਯੇਰੂਸ਼ਲੇਮ ਵਿੱਚ ਯਹੂਦਾਹ ਦੇ ਰਾਜਾ ਸਿਦਕੀਯਾਹ ਕੋਲ ਆਏ ਹਨ, ਸੁਨੇਹਾ ਭੇਜ।
4ਉਹਨਾਂ ਨੂੰ ਉਹਨਾਂ ਦੇ ਮਾਲਕਾਂ ਲਈ ਇੱਕ ਸੰਦੇਸ਼ ਭੇਜ ਅਤੇ ਇਹ ਆਖ, ‘ਸਰਬਸ਼ਕਤੀਮਾਨ ਯਾਹਵੇਹ, ਇਸਰਾਏਲ ਦਾ ਪਰਮੇਸ਼ਵਰ, ਇਹ ਆਖਦਾ ਹੈ: “ਆਪਣੇ ਮਾਲਕਾਂ ਨੂੰ ਇਹ ਦੱਸ:
5ਮੈ ਧਰਤੀ ਨੂੰ ਆਦਮੀਆਂ ਨੂੰ ਅਤੇ ਡੰਗਰਾਂ ਨੂੰ ਜਿਹੜੇ ਧਰਤੀ ਉੱਤੇ ਹਨ ਆਪਣੇ ਵੱਡੇ ਬਲ ਅਤੇ ਵਧਾਈ ਹੋਈ ਬਾਂਹ ਨਾਲ ਬਣਾਇਆ। ਮੈ ਇਹ ਉਹ ਨੂੰ ਦਿੰਦਾ ਹਾਂ ਜਿਹੜਾ ਮੇਰੀ ਨਿਗਾਹ ਵਿੱਚ ਠੀਕ ਹੈ।
6ਹੁਣ ਮੈਂ ਤੁਹਾਡੇ ਸਾਰੇ ਦੇਸ਼ ਨੂੰ ਬਾਬੇਲ ਦੇ ਰਾਜੇ ਨਬੂਕਦਨੇਜ਼ਰ ਦੇ ਹੱਥਾਂ ਵਿੱਚ ਦੇ ਦਿਆਂਗਾ। ਅਤੇ ਮੈਂ ਜੰਗਲੀ ਜਾਨਵਰਾਂ ਨੂੰ ਵੀ ਉਸਦੇ ਅਧੀਨ ਕਰ ਦਿਆਂਗਾ।
7ਸਾਰੀਆਂ ਕੌਮਾਂ ਉਸਦੀ ਅਤੇ ਉਸਦੇ ਪੁੱਤਰ ਅਤੇ ਉਸਦੇ ਪੋਤਿਆਂ ਦੀ ਸੇਵਾ ਕਰਨਗੀਆਂ ਜਦੋਂ ਤੱਕ ਉਸਦੀ ਧਰਤੀ ਦਾ ਸਮਾਂ ਨਹੀਂ ਆਉਂਦਾ; ਫਿਰ ਬਹੁਤ ਸਾਰੀਆਂ ਕੌਮਾਂ ਅਤੇ ਮਹਾਨ ਰਾਜੇ ਉਸਨੂੰ ਆਪਣੇ ਅਧੀਨ ਕਰ ਲੈਣਗੇ।