22ਬੇਵਫ਼ਾ ਧੀ ਇਸਰਾਏਲ, ਤੂੰ ਕਦ ਤੱਕ ਭਟਕੇਂਗੀ? ਯਾਹਵੇਹ ਧਰਤੀ ਉੱਤੇ ਇੱਕ ਨਵੀਂ ਚੀਜ਼ ਪੈਦਾ ਕਰੇਗਾ, ਔਰਤ ਆਦਮੀ ਦੇ ਕੋਲ ਵਾਪਸ ਆ ਜਾਵੇਗੀ।”
23ਸਰਬਸ਼ਕਤੀਮਾਨ ਯਾਹਵੇਹ, ਇਸਰਾਏਲ ਦਾ ਪਰਮੇਸ਼ਵਰ, ਇਸ ਤਰ੍ਹਾਂ ਆਖਦਾ ਹੈ: “ਜਦੋਂ ਮੈਂ ਉਹਨਾਂ ਨੂੰ ਗ਼ੁਲਾਮੀ ਵਿੱਚੋਂ ਵਾਪਸ ਲਿਆਵਾਂਗਾ, ਤਾਂ ਯਹੂਦਾਹ ਦੀ ਧਰਤੀ ਅਤੇ ਇਸਦੇ ਕਸਬਿਆਂ ਵਿੱਚ ਲੋਕ ਇੱਕ ਵਾਰ ਫ਼ੇਰ ਇਹ ਸ਼ਬਦ ਵਰਤਣਗੇ: ‘ਯਾਹਵੇਹ ਤੁਹਾਨੂੰ ਅਸੀਸ ਦੇਵੇ, ਹੇ ਖੁਸ਼ਹਾਲ ਸ਼ਹਿਰ, ਹੇ ਪਵਿੱਤਰ ਪਹਾੜ।’
24ਲੋਕ ਯਹੂਦਾਹ ਅਤੇ ਇਸਦੇ ਸਾਰੇ ਕਸਬਿਆਂ ਵਿੱਚ ਇਕੱਠੇ ਰਹਿਣਗੇ ਕਿਸਾਨ ਅਤੇ ਉਹ ਜਿਹੜੇ ਆਪਣੇ ਇੱਜੜਾਂ ਨਾਲ ਘੁੰਮਦੇ ਹਨ।
25ਮੈਂ ਥੱਕੇ ਹੋਏ ਨੂੰ ਤਰੋ-ਤਾਜ਼ਾ ਕਰਾਂਗਾ ਅਤੇ ਉਦਾਸ ਜਾਨ ਨੂੰ ਸੰਤੁਸ਼ਟ ਕਰਾਂਗਾ।”
26ਇਸ ਤੇ ਮੈਂ ਜਾਗਿਆ ਅਤੇ ਆਲੇ-ਦੁਆਲੇ ਦੇਖਿਆ। ਮੇਰੀ ਨੀਂਦ ਮੇਰੇ ਲਈ ਸੁਹਾਵਣੀ ਸੀ।