ਯਿਰਮਿਯਾਹ 32

ਮੈਂ ਉਹਨਾਂ ਨੂੰ ਦਿਲ ਅਤੇ ਕੰਮ ਦੀ ਅਡੋਲ ਦਿਆਂਗਾ, ਤਾਂ ਜੋ ਉਹ ਸਦਾ ਮੇਰੇ ਤੋਂ ਡਰਦੇ ਰਹਿਣ ਅਤੇ ਫਿਰ ਉਹਨਾਂ ਦਾ ਅਤੇ ਉਹਨਾਂ ਦੇ ਬਾਅਦ ਉਹਨਾਂ ਦੇ ਬੱਚਿਆਂ ਦਾ ਸਭ ਕੁਝ ਚੰਗਾ ਹੋਵੇ।

Jeremiah 32:39 (UKJV) And I will give them one heart, and one way, that they may fear me for ever, for the good of them, and of their children after them:

37ਮੈਂ ਉਹਨਾਂ ਨੂੰ ਉਹਨਾਂ ਸਾਰੀਆਂ ਧਰਤੀਆਂ ਤੋਂ ਜ਼ਰੂਰ ਇਕੱਠਾ ਕਰਾਂਗਾ ਜਿੱਥੇ ਮੈਂ ਉਹਨਾਂ ਨੂੰ ਆਪਣੇ ਭਿਆਨਕ ਕ੍ਰੋਧ ਅਤੇ ਵੱਡੇ ਕ੍ਰੋਧ ਵਿੱਚ ਬਾਹਰ ਕੱਢਾਂਗਾ। ਮੈਂ ਉਹਨਾਂ ਨੂੰ ਇਸ ਜਗ੍ਹਾ ਵਾਪਸ ਲਿਆਵਾਂਗਾ ਅਤੇ ਉਹਨਾਂ ਨੂੰ ਸੁਰੱਖਿਅਤ ਰਹਿਣ ਦੇਵਾਂਗਾ।

38ਉਹ ਮੇਰੇ ਲੋਕ ਹੋਣਗੇ, ਅਤੇ ਮੈਂ ਉਹਨਾਂ ਦਾ ਪਰਮੇਸ਼ਵਰ ਹੋਵਾਂਗਾ।

39ਮੈਂ ਉਹਨਾਂ ਨੂੰ ਦਿਲ ਅਤੇ ਕੰਮ ਦੀ ਅਡੋਲ ਦਿਆਂਗਾ, ਤਾਂ ਜੋ ਉਹ ਸਦਾ ਮੇਰੇ ਤੋਂ ਡਰਦੇ ਰਹਿਣ ਅਤੇ ਫਿਰ ਉਹਨਾਂ ਦਾ ਅਤੇ ਉਹਨਾਂ ਦੇ ਬਾਅਦ ਉਹਨਾਂ ਦੇ ਬੱਚਿਆਂ ਦਾ ਸਭ ਕੁਝ ਚੰਗਾ ਹੋਵੇ।

40ਮੈਂ ਉਹਨਾਂ ਨਾਲ ਇੱਕ ਸਦਾ ਦਾ ਨੇਮ ਬੰਨ੍ਹਾਂਗਾ: ਮੈਂ ਉਹਨਾਂ ਦਾ ਭਲਾ ਕਰਨ ਤੋਂ ਕਦੇ ਨਹੀਂ ਰੁਕਾਂਗਾ, ਅਤੇ ਮੈਂ ਉਹਨਾਂ ਨੂੰ ਮੇਰੇ ਤੋਂ ਡਰਨ ਲਈ ਪ੍ਰੇਰਿਤ ਕਰਾਂਗਾ, ਤਾਂ ਜੋ ਉਹ ਕਦੇ ਵੀ ਮੇਰੇ ਤੋਂ ਦੂਰ ਨਾ ਹੋਣ।

41ਮੈਂ ਉਹਨਾਂ ਦਾ ਭਲਾ ਕਰਨ ਵਿੱਚ ਖੁਸ਼ੀ ਮਹਿਸੂਸ ਕਰਾਂਗਾ ਅਤੇ ਉਹਨਾਂ ਨੂੰ ਆਪਣੇ ਪੂਰੇ ਦਿਲ ਅਤੇ ਰੂਹ ਨਾਲ ਇਸ ਧਰਤੀ ਵਿੱਚ ਨਿਸ਼ਚਤ ਰੂਪ ਵਿੱਚ ਲਗਾਵਾਂਗਾ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.