ਯਿਰਮਿਯਾਹ 37

ਤਦ ਯਿਰਮਿਯਾਹ ਨੇ ਰਾਜੇ ਸਿਦਕੀਯਾਹ ਨੂੰ ਆਖਿਆ, “ਮੈਂ ਤੇਰੇ ਜਾਂ ਤੇਰੇ ਸੇਵਕਾਂ ਜਾਂ ਇਸ ਲੋਕਾਂ ਦੇ ਵਿਰੁੱਧ ਕੀ ਅਪਰਾਧ ਕੀਤਾ ਹੈ ਜੋ ਤੂੰ ਮੈਨੂੰ ਕੈਦ ਵਿੱਚ ਪਾ ਦਿੱਤਾ ਹੈ?

Jeremiah 37:18 (UKJV) Moreover Jeremiah said unto king Zedekiah, What have I offended against you, or against your servants, or against this people, that all of you have put me in prison?

16ਯਿਰਮਿਯਾਹ ਨੂੰ ਇੱਕ ਕੋਠੜੀ ਵਿੱਚ ਰੱਖਿਆ ਗਿਆ ਸੀ, ਜਿੱਥੇ ਉਹ ਲੰਮਾ ਸਮਾਂ ਰਿਹਾ।

17ਤਦ ਰਾਜੇ ਸਿਦਕੀਯਾਹ ਨੇ ਉਸਨੂੰ ਬੁਲਾਇਆ ਅਤੇ ਉਸਨੂੰ ਮਹਿਲ ਵਿੱਚ ਲਿਆਇਆ, ਜਿੱਥੇ ਉਸਨੇ ਉਸਨੂੰ ਇਕਾਂਤ ਵਿੱਚ ਪੁੱਛਿਆ, “ਕੀ ਯਾਹਵੇਹ ਤੋਂ ਕੋਈ ਬਚਨ ਹੈ?” ਯਿਰਮਿਯਾਹ ਨੇ ਜਵਾਬ ਦਿੱਤਾ, “ਹਾਂ, ਤੂੰ ਕਸਦੀਆਂ ਦੇ ਰਾਜੇ ਦੇ ਹੱਥਾਂ ਵਿੱਚ ਸੌਂਪ ਦਿੱਤਾ ਜਾਵੇਗਾ।”

18ਤਦ ਯਿਰਮਿਯਾਹ ਨੇ ਰਾਜੇ ਸਿਦਕੀਯਾਹ ਨੂੰ ਆਖਿਆ, “ਮੈਂ ਤੇਰੇ ਜਾਂ ਤੇਰੇ ਸੇਵਕਾਂ ਜਾਂ ਇਸ ਲੋਕਾਂ ਦੇ ਵਿਰੁੱਧ ਕੀ ਅਪਰਾਧ ਕੀਤਾ ਹੈ ਜੋ ਤੂੰ ਮੈਨੂੰ ਕੈਦ ਵਿੱਚ ਪਾ ਦਿੱਤਾ ਹੈ?

19ਤੁਹਾਡੇ ਨਬੀ ਕਿੱਥੇ ਹਨ ਜਿਨ੍ਹਾਂ ਨੇ ਤੁਹਾਡੇ ਲਈ ਭਵਿੱਖਬਾਣੀ ਕੀਤੀ ਸੀ, ‘ਬਾਬੇਲ ਦਾ ਰਾਜਾ ਤੁਹਾਡੇ ਉੱਤੇ ਜਾਂ ਇਸ ਧਰਤੀ ਉੱਤੇ ਹਮਲਾ ਨਹੀਂ ਕਰੇਗਾ’?

20ਹੁਣ ਹੇ ਮੇਰੇ ਮਾਲਕ ਪਾਤਸ਼ਾਹ, ਜ਼ਰਾ ਮੇਰੀ ਸੁਣ ਅਤੇ ਮੇਰੀ ਬੇਨਤੀ ਤੇਰੇ ਹਜ਼ੂਰ ਕਬੂਲ ਹੋਵੇ। ਤੂੰ ਮੈਨੂੰ ਯੋਨਾਥਾਨ ਲਿਖਾਰੀ ਦੇ ਘਰ ਮੁੜ ਕੇ ਨਾ ਘੱਲੀਂ ਭਈ ਮੈਂ ਕੀਤੇ ਉੱਥੇ ਮਰ ਨਾ ਜਾਂਵਾਂ।”

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.