ਯਿਰਮਿਯਾਹ 38

ਜੇ ਸਰਦਾਰ ਸੁਣਨ ਕਿ ਮੈਂ ਤੇਰੇ ਨਾਲ ਗੱਲਾਂ ਕੀਤੀਆਂ ਹਨ ਅਤੇ ਉਹ ਤੇਰੇ ਕੋਲ ਆਉਣ ਅਤੇ ਤੈਨੂੰ ਆਖਣ ਕਿ ਸਾਨੂੰ ਜ਼ਰਾ ਦੱਸ ਤਾਂ, ਤੂੰ ਰਾਜਾ ਨਾਲ ਕੀ ਗੱਲਾਂ ਕੀਤੀਆਂ ਹਨ? ਸਾਡੇ ਕੋਲੋਂ ਨਾ ਲੁਕਾ, ਅਸੀਂ ਤੈਨੂੰ ਨਾ ਮਰਾਂਗੇ। ਰਾਜਾ ਤੈਨੂੰ ਕੀ ਬੋਲਿਆ ਹੈ,

Jeremiah 38:25 (UKJV) But if the princes hear that I have talked with you, and they come unto you, and say unto you, Declare unto us now what you have said unto the king, hide it not from us, and we will not put you to death; also what the king said unto you:

23“ਤੁਹਾਡੀਆਂ ਸਾਰੀਆਂ ਪਤਨੀਆਂ ਅਤੇ ਬੱਚਿਆਂ ਨੂੰ ਕਸਦੀਆਂ ਕੋਲ ਲਿਆਂਦਾ ਜਾਵੇਗਾ। ਤੂੰ ਆਪ ਉਹਨਾਂ ਦੇ ਹੱਥੋਂ ਨਹੀਂ ਬਚੇਗਾ ਪਰ ਬਾਬੇਲ ਦੇ ਰਾਜੇ ਦੁਆਰਾ ਫੜ ਲਿਆ ਜਾਵੇਗਾ; ਅਤੇ ਇਹ ਸ਼ਹਿਰ ਸਾੜ ਦਿੱਤਾ ਜਾਵੇਗਾ।”

24ਫਿਰ ਸਿਦਕੀਯਾਹ ਨੇ ਯਿਰਮਿਯਾਹ ਨੂੰ ਆਖਿਆ, “ਇਸ ਗੱਲਬਾਤ ਬਾਰੇ ਕਿਸੇ ਨੂੰ ਪਤਾ ਨਾ ਲੱਗੇ, ਨਹੀਂ ਤਾਂ ਤੁਸੀਂ ਮਰ ਜਾਵੋਂਗੇ।

25ਜੇ ਸਰਦਾਰ ਸੁਣਨ ਕਿ ਮੈਂ ਤੇਰੇ ਨਾਲ ਗੱਲਾਂ ਕੀਤੀਆਂ ਹਨ ਅਤੇ ਉਹ ਤੇਰੇ ਕੋਲ ਆਉਣ ਅਤੇ ਤੈਨੂੰ ਆਖਣ ਕਿ ਸਾਨੂੰ ਜ਼ਰਾ ਦੱਸ ਤਾਂ, ਤੂੰ ਰਾਜਾ ਨਾਲ ਕੀ ਗੱਲਾਂ ਕੀਤੀਆਂ ਹਨ? ਸਾਡੇ ਕੋਲੋਂ ਨਾ ਲੁਕਾ, ਅਸੀਂ ਤੈਨੂੰ ਨਾ ਮਰਾਂਗੇ। ਰਾਜਾ ਤੈਨੂੰ ਕੀ ਬੋਲਿਆ ਹੈ,

26ਤਦ ਤੂੰ ਉਹਨਾਂ ਨੂੰ ਆਖਣਾ, ‘ਮੈਂ ਰਾਜੇ ਨੂੰ ਬੇਨਤੀ ਕੀਤੀ ਸੀ ਕਿ ਉਹ ਮੈਨੂੰ ਯੋਨਾਥਾਨ ਦੇ ਘਰ ਵਾਪਸ ਨਾ ਭੇਜੇ ਤਾਂ ਜੋ ਮੈਂ ਉੱਥੇ ਮਰ ਨਾ ਜਾਵਾਂ।’ ”

27ਸਾਰੇ ਅਧਿਕਾਰੀ ਯਿਰਮਿਯਾਹ ਕੋਲ ਆਏ ਅਤੇ ਉਸਨੂੰ ਸਵਾਲ ਕੀਤਾ ਅਤੇ ਉਸਨੇ ਉਹਨਾਂ ਨੂੰ ਉਹ ਸਭ ਕੁਝ ਦੱਸ ਦਿੱਤਾ ਜੋ ਰਾਜੇ ਨੇ ਉਸਨੂੰ ਕਹਿਣ ਦਾ ਹੁਕਮ ਦਿੱਤਾ ਸੀ। ਇਸ ਲਈ ਉਹਨਾਂ ਨੇ ਉਸ ਨੂੰ ਹੋਰ ਨਾ ਕਿਹਾ ਕਿਉਂ ਜੋ ਕਿਸੇ ਨੇ ਉਸ ਦੀ ਗੱਲ ਰਾਜੇ ਨਾਲ ਨਹੀਂ ਸੁਣੀ ਸੀ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.