ਯਿਰਮਿਯਾਹ 42

ਅਤੇ ਜੇ ਤੁਸੀਂ ਕਹੋ, ‘ਨਹੀਂ, ਅਸੀਂ ਜਾ ਕੇ ਮਿਸਰ ਵਿੱਚ ਰਹਾਂਗੇ। ਅਸੀਂ ਨਾ ਜੰਗ ਵੇਖਾਂਗੇ, ਨਾ ਤੁਰ੍ਹੀ ਸੁਣਾਂਗੇ, ਨਾ ਰੋਟੀ ਲਈ ਭੁੱਖੇ ਰਹਾਂਗੇ,’

Jeremiah 42:14 (UKJV) Saying, No; but we will go into the land of Egypt, where we shall see no war, nor hear the sound of the trumpet, nor have hunger of bread; and there will we dwell:

12ਮੈਂ ਤੁਹਾਡੇ ਉੱਤੇ ਤਰਸ ਕਰਾਂਗਾ ਤਾਂ ਜੋ ਉਹ ਤੁਹਾਡੇ ਉੱਤੇ ਤਰਸ ਕਰੇ ਅਤੇ ਤੁਹਾਨੂੰ ਤੁਹਾਡੀ ਧਰਤੀ ਉੱਤੇ ਵਾਪਸ ਲਿਆਵੇ।

13“ਪਰ ਜੇ ਤੁਸੀਂ ਆਖੋ ਕਿ ਅਸੀਂ ਇਸ ਦੇਸ਼ ਵਿੱਚ ਨਾ ਵੱਸਾਂਗੇ ਅਤੇ ਸੋ ਯਾਹਵੇਹ ਆਪਣੇ ਪਰਮੇਸ਼ਵਰ ਦੀ ਆਵਾਜ਼ ਨਾ ਸੁਣੋਗੇ,

14ਅਤੇ ਜੇ ਤੁਸੀਂ ਕਹੋ, ‘ਨਹੀਂ, ਅਸੀਂ ਜਾ ਕੇ ਮਿਸਰ ਵਿੱਚ ਰਹਾਂਗੇ। ਅਸੀਂ ਨਾ ਜੰਗ ਵੇਖਾਂਗੇ, ਨਾ ਤੁਰ੍ਹੀ ਸੁਣਾਂਗੇ, ਨਾ ਰੋਟੀ ਲਈ ਭੁੱਖੇ ਰਹਾਂਗੇ,’

15ਤਦ ਹੇ ਯਹੂਦਾਹ ਦੇ ਬਚੇ ਲੋਕੋਂ, ਯਾਹਵੇਹ ਦਾ ਬਚਨ ਸੁਣੋ। ਸਰਬਸ਼ਕਤੀਮਾਨ ਯਾਹਵੇਹ, ਇਸਰਾਏਲ ਦਾ ਪਰਮੇਸ਼ਵਰ, ਇਉਂ ਫ਼ਰਮਾਉਂਦਾ ਹੈ, ‘ਜੇਕਰ ਤੁਸੀਂ ਮਿਸਰ ਨੂੰ ਜਾਣ ਦਾ ਪੱਕਾ ਇਰਾਦਾ ਕੀਤਾ ਹੈ ਅਤੇ ਤੁਸੀਂ ਉੱਥੇ ਜਾ ਕੇ ਵੱਸੋਗੇ,

16ਤਾਂ ਜਿਸ ਤਲਵਾਰ ਤੋਂ ਤੁਸੀਂ ਡਰਦੇ ਹੋ, ਉੱਥੇ ਤੁਹਾਨੂੰ ਆ ਜਾਵੇਗੀ ਅਤੇ ਜਿਸ ਕਾਲ ਤੋਂ ਤੁਸੀਂ ਡਰਦੇ ਹੋ ਉਹ ਤੁਹਾਡੇ ਪਿੱਛੇ ਮਿਸਰ ਵਿੱਚ ਆਵੇਗਾ ਅਤੇ ਉੱਥੇ ਤੁਸੀਂ ਮਰ ਜਾਵੋਂਗੇ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.