14ਸਰਬਸ਼ਕਤੀਮਾਨ ਯਾਹਵੇਹ ਨੇ ਆਪਣੇ ਆਪ ਦੀ ਸਹੁੰ ਖਾਧੀ ਹੈ: ਮੈਂ ਤੈਨੂੰ ਜ਼ਰੂਰ ਟਿੱਡੀਆਂ ਦੇ ਝੁੰਡ ਵਾਂਗ ਫੌਜਾਂ ਨਾਲ ਭਰ ਦਿਆਂਗਾ, ਅਤੇ ਉਹ ਤੁਹਾਡੇ ਉੱਤੇ ਜਿੱਤ ਦੇ ਜੈਕਾਰੇ ਲਾਉਂਣਗੇ।
15“ਉਸ ਨੇ ਧਰਤੀ ਨੂੰ ਆਪਣੀ ਸ਼ਕਤੀ ਨਾਲ ਬਣਾਇਆ; ਉਸ ਨੇ ਆਪਣੀ ਬੁੱਧ ਨਾਲ ਸੰਸਾਰ ਦੀ ਸਥਾਪਨਾ ਕੀਤੀ ਅਤੇ ਆਪਣੀ ਸਮਝ ਨਾਲ ਅਕਾਸ਼ ਨੂੰ ਤਾਣਿਆ।
16ਜਦੋਂ ਉਹ ਗਰਜਦਾ ਹੈ, ਤਾਂ ਅਕਾਸ਼ ਵਿੱਚ ਪਾਣੀਆਂ ਦਾ ਸ਼ੋਰ ਹੁੰਦਾ ਹੈ; ਉਹ ਧਰਤੀ ਦੇ ਕੰਢਿਆਂ ਤੋਂ ਭਾਫ਼ ਨੂੰ ਚੁੱਕਦਾ ਹੈ, ਉਹ ਵਰਖਾ ਲਈ ਬਿਜਲੀਆਂ ਬਣਾਉਂਦਾ ਹੈ, ਉਹ ਆਪਣਿਆਂ ਖ਼ਜ਼ਾਨਿਆਂ ਤੋਂ ਹਵਾ ਵਗਾਉਂਦਾ ਹੈ।
17“ਹਰ ਕੋਈ ਮੂਰਖ ਅਤੇ ਗਿਆਨ ਤੋਂ ਰਹਿਤ ਹੈ; ਹਰ ਸੁਨਿਆਰਾ ਆਪਣੇ ਬੁੱਤਾਂ ਤੋਂ ਸ਼ਰਮਿੰਦਾ ਹੁੰਦਾ ਹੈ। ਕਿਉਂ ਜੋ ਉਸ ਦੀ ਬਣਾਈ ਹੋਈ ਮੂਰਤ ਝੂਠੀ ਹੈ; ਉਹਨਾਂ ਵਿੱਚ ਸਾਹ ਨਹੀਂ ਹੈ।
18ਉਹ ਵਿਅਰਥ ਅਤੇ ਮਖੌਲ ਦੀਆਂ ਵਸਤਾਂ ਹਨ; ਜਦੋਂ ਉਹਨਾਂ ਦਾ ਨਿਆਂ ਆਵੇਗਾ, ਉਹ ਨਾਸ ਹੋ ਜਾਣਗੇ।