1ਸਿਦਕੀਯਾਹ ਇੱਕੀ ਸਾਲਾਂ ਦਾ ਸੀ ਜਦੋਂ ਉਹ ਰਾਜਾ ਬਣਿਆ ਅਤੇ ਉਸਨੇ ਯੇਰੂਸ਼ਲੇਮ ਵਿੱਚ ਗਿਆਰਾਂ ਸਾਲ ਰਾਜ ਕੀਤਾ। ਉਸਦੀ ਮਾਤਾ ਦਾ ਨਾਮ ਹਮੂਤਲ ਸੀ ਉਹ ਲਿਬਨਾਹ ਨਗਰ ਤੋਂ ਸੀ ਅਤੇ ਯਿਰਮਿਯਾਹ ਦੀ ਧੀ ਸੀ।
2ਉਸ ਨੇ ਯਾਹਵੇਹ ਦੀ ਨਿਗਾਹ ਵਿੱਚ ਬੁਰਿਆਈ ਕੀਤੀ, ਜਿਵੇਂ ਯਹੋਯਾਕੀਮ ਨੇ ਕੀਤੀ ਸੀ।
3ਇਹ ਯਾਹਵੇਹ ਦੇ ਗੁੱਸੇ ਦੇ ਕਾਰਨ ਸੀ ਕਿ ਇਹ ਸਭ ਕੁਝ ਯੇਰੂਸ਼ਲੇਮ ਅਤੇ ਯਹੂਦਾਹ ਨਾਲ ਵਾਪਰਿਆ, ਅਤੇ ਅੰਤ ਵਿੱਚ ਉਸਨੇ ਉਹਨਾਂ ਨੂੰ ਆਪਣੀ ਮੌਜ਼ੂਦਗੀ ਤੋਂ ਬਾਹਰ ਕੱਢ ਦਿੱਤਾ। ਹੁਣ ਸਿਦਕੀਯਾਹ ਨੇ ਬਾਬੇਲ ਦੇ ਰਾਜੇ ਦੇ ਵਿਰੁੱਧ ਬਗਾਵਤ ਕੀਤੀ।