ਯਿਰਮਿਯਾਹ 6

ਕੀ ਉਹ ਆਪਣੇ ਘਿਣਾਉਣੇ ਚਾਲ-ਚਲਣ ਤੋਂ ਸ਼ਰਮਿੰਦਾ ਹਨ? ਨਹੀਂ, ਉਹਨਾਂ ਨੂੰ ਕੋਈ ਸ਼ਰਮ ਨਹੀਂ ਹੈ; ਉਹਨਾਂ ਨੂੰ ਸੰਘਣਾ ਵੀ ਨਹੀਂ ਆਉਂਦਾ। ਇਸ ਲਈ ਉਹ ਡਿੱਗੇ ਹੋਏ ਲੋਕਾਂ ਵਿੱਚ ਡਿੱਗਣਗੇ; ਜਦੋਂ ਮੈਂ ਉਹਨਾਂ ਨੂੰ ਸਜ਼ਾ ਦੇਵਾਂਗਾ ਤਾਂ ਉਹ ਹੇਠਾਂ ਲਿਆਏ ਜਾਣਗੇ,” ਯਾਹਵੇਹ ਆਖਦਾ ਹੈ।

Jeremiah 6:15 (UKJV) Were they ashamed when they had committed abomination? nay, they were not at all ashamed, neither could they blush: therefore they shall fall among them that fall: at the time that I visit them they shall be cast down, says the LORD.

13“ਛੋਟੇ ਤੋਂ ਲੈ ਕੇ ਵੱਡੇ ਤੱਕ, ਸਾਰੇ ਲਾਭ ਦੇ ਲਾਲਚੀ ਹਨ; ਅਤੇ ਨਬੀਆਂ ਤੋਂ ਲੈ ਕੇ ਜਾਜਕਾਂ ਤੱਕ ਸਾਰਿਆਂ ਦੇ ਸਾਰੇ ਧੋਖਾ ਕਰਦੇ ਹਨ।

14ਉਹਨਾਂ ਨੇ ਮੇਰੇ ਲੋਕਾਂ ਦੇ ਜ਼ਖਮਾਂ ਨੂੰ ਇਸ ਤਰ੍ਹਾਂ ਚੰਗਾ ਕੀਤਾ ਹੈ, ਜਿਵੇਂ ਕਿ ਉਹ ਗੰਭੀਰ ਨਹੀਂ ਸਨ। ਉਹ ਆਖਦੇ ਹਨ ਸ਼ਾਂਤੀ, ਸ਼ਾਂਤੀ! ਪਰ ਸ਼ਾਂਤੀ ਹੈ ਨਹੀਂ।

15ਕੀ ਉਹ ਆਪਣੇ ਘਿਣਾਉਣੇ ਚਾਲ-ਚਲਣ ਤੋਂ ਸ਼ਰਮਿੰਦਾ ਹਨ? ਨਹੀਂ, ਉਹਨਾਂ ਨੂੰ ਕੋਈ ਸ਼ਰਮ ਨਹੀਂ ਹੈ; ਉਹਨਾਂ ਨੂੰ ਸੰਘਣਾ ਵੀ ਨਹੀਂ ਆਉਂਦਾ। ਇਸ ਲਈ ਉਹ ਡਿੱਗੇ ਹੋਏ ਲੋਕਾਂ ਵਿੱਚ ਡਿੱਗਣਗੇ; ਜਦੋਂ ਮੈਂ ਉਹਨਾਂ ਨੂੰ ਸਜ਼ਾ ਦੇਵਾਂਗਾ ਤਾਂ ਉਹ ਹੇਠਾਂ ਲਿਆਏ ਜਾਣਗੇ,” ਯਾਹਵੇਹ ਆਖਦਾ ਹੈ।

16ਯਾਹਵੇਹ ਇਸ ਤਰ੍ਹਾਂ ਆਖਦਾ ਹੈ: “ਚੌਰਾਹੇ ਤੇ ਖਲੋਵੋ ਅਤੇ ਵੇਖੋ; ਪ੍ਰਾਚੀਨ ਮਾਰਗਾਂ ਨੂੰ ਪੁੱਛੋ, ਚੰਗਾ ਰਸਤਾ ਕਿੱਥੇ ਹੈ, ਉਸ ਉੱਤੇ ਚੱਲੋ, ਅਤੇ ਤੁਸੀਂ ਆਪਣੀਆਂ ਰੂਹਾਂ ਵਿੱਚ ਆਰਾਮ ਪਾਓਗੇ। ਪਰ ਤੁਸੀਂ ਕਿਹਾ, ‘ਅਸੀਂ ਇਸ ਵਿੱਚ ਨਹੀਂ ਚੱਲਾਂਗੇ।’

17ਮੈਂ ਤੁਹਾਡੇ ਉੱਤੇ ਪਹਿਰੇਦਾਰ ਨਿਯੁਕਤ ਕੀਤਾ ਅਤੇ ਕਿਹਾ, ‘ਤੁਰ੍ਹੀ ਦੀ ਆਵਾਜ਼ ਨੂੰ ਸੁਣੋ!’ ਪਰ ਤੁਸੀਂ ਕਿਹਾ, ‘ਅਸੀਂ ਨਹੀਂ ਸੁਣਾਂਗੇ।’

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.