ਜ਼ਬੂਰਾਂ 132

“ਮੈਂ ਨਾ ਆਪਣੇ ਘਰ ਵਿੱਚ ਵੜਾਂਗਾ, ਅਤੇ ਨਾ ਹੀ ਆਪਣੇ ਬਿਸਤਰੇ ਤੇ ਜਾਵਾਂਗਾ।

Psalm 132:3 (UKJV) Surely I will not come into the tabernacle of my house, nor go up into my bed;

1ਹੇ ਯਾਹਵੇਹ, ਦਾਵੀਦ ਅਤੇ ਉਸਦੇ ਸਾਰੇ ਦੁੱਖਾਂ ਨੂੰ ਚੇਤੇ ਰੱਖ।

2ਉਸ ਨੇ ਯਾਹਵੇਹ ਦੇ ਅੱਗੇ ਸਹੁੰ ਖਾਧੀ, ਉਸ ਨੇ ਯਾਕੋਬ ਦੇ ਸਰਵਸ਼ਕਤੀਮਾਨ ਪੁਰਖ ਅੱਗੇ ਸੁੱਖਣਾ ਸੁੱਖੀ;

3“ਮੈਂ ਨਾ ਆਪਣੇ ਘਰ ਵਿੱਚ ਵੜਾਂਗਾ, ਅਤੇ ਨਾ ਹੀ ਆਪਣੇ ਬਿਸਤਰੇ ਤੇ ਜਾਵਾਂਗਾ।

4ਮੈਂ ਆਪਣੀਆਂ ਅੱਖਾਂ ਵਿੱਚ ਨੀਂਦ ਨਹੀਂ ਆਉਣ ਦਿਆਂਗਾ ਨਾ ਆਪਣੀਆਂ ਪਲਕਾਂ ਨੂੰ ਊਂਘ ਆਉਣ ਦਿਆਂਗਾ,

5ਜਦੋਂ ਤੱਕ ਮੈਨੂੰ ਯਾਹਵੇਹ ਲਈ ਕੋਈ ਜਗ੍ਹਾ ਨਹੀਂ ਮਿਲ ਜਾਂਦੀ, ਅਤੇ ਯਾਕੋਬ ਦੇ ਸਰਵਸ਼ਕਤੀਮਾਨ ਲਈ ਕੋਈ ਡੇਰਾ!”

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.