29ਧਰਮੀ ਧਰਤੀ ਦੇ ਵਾਰਸ ਹੋਣਗੇ ਅਤੇ ਸਦਾ ਲਈ ਉਸ ਉੱਤੇ ਵੱਸਣਗੇ।
30ਧਰਮੀ ਆਪਣੇ ਮੂੰਹ ਨਾਲ ਬੁੱਧ ਦੀ ਗੱਲ ਕਰਦੇ ਹਨ, ਅਤੇ ਉਹਨਾਂ ਦੀਆਂ ਜੀਭਾਂ ਧਰਮੀ ਗੱਲਾਂ ਬੋਲਦੀਆਂ ਹਨ।
31ਉਹਨਾਂ ਦੇ ਹਿਰਦੇ ਵਿੱਚ ਉਹਨਾਂ ਦੇ ਪਰਮੇਸ਼ਵਰ ਦੀ ਬਿਵਸਥਾ ਹੈ; ਉਹਨਾਂ ਦੇ ਪੈਰ ਤਿਲਕਦੇ ਨਹੀਂ।
32ਦੁਸ਼ਟ, ਧਰਮੀ ਨੂੰ ਮਾਰਨ ਦੇ ਇਰਾਦੇ ਨਾਲ ਉਸਦੀ ਉਡੀਕ ਵਿੱਚ ਪਏ ਰਹਿੰਦੇ ਹਨ,
33ਪਰ ਯਾਹਵੇਹ ਉਹਨਾਂ ਨੂੰ ਦੁਸ਼ਟਾਂ ਦੇ ਵੱਸ ਵਿੱਚ ਨਹੀਂ ਛੱਡੇਗਾ ਅਤੇ ਨਾ ਹੀ ਮੁਕੱਦਮੇ ਵਿੱਚ ਲਿਆਉਣ ਵੇਲੇ ਉਹਨਾਂ ਨੂੰ ਦੋਸ਼ੀ ਠਹਿਰਾਵੇਗਾ।