ਜ਼ਬੂਰਾਂ 71

ਜਦੋਂ ਮੈਂ ਬੁੱਢਾ ਹੋਵਾਂ ਤਾਂ ਮੈਨੂੰ ਦੂਰ ਨਾ ਸੁੱਟੀ; ਜਦੋਂ ਮੇਰੀ ਤਾਕਤ ਖਤਮ ਹੋ ਜਾਵੇ ਤਾਂ ਮੈਨੂੰ ਨਾ ਤਿਆਗੀ।

Psalm 71:9 (UKJV) Cast me not off in the time of old age; forsake me not when my strength fails.

7ਮੈਂ ਕਈਆਂ ਲਈ ਨਿਸ਼ਾਨੀ ਬਣ ਗਿਆ ਹਾਂ; ਤੁਸੀਂ ਮੇਰੀ ਪੱਕੀ ਪਨਾਹ ਹੋ।

8ਮੇਰਾ ਮੂੰਹ ਤੇਰੀ ਉਸਤਤ ਨਾਲ ਭਰਿਆ ਹੋਇਆ ਹੈ, ਸਾਰਾ ਦਿਨ ਤੇਰੀ ਉਸਤਤ ਦਾ ਪਰਚਾਰ ਕਰਦਾ ਹਾਂ।

9ਜਦੋਂ ਮੈਂ ਬੁੱਢਾ ਹੋਵਾਂ ਤਾਂ ਮੈਨੂੰ ਦੂਰ ਨਾ ਸੁੱਟੀ; ਜਦੋਂ ਮੇਰੀ ਤਾਕਤ ਖਤਮ ਹੋ ਜਾਵੇ ਤਾਂ ਮੈਨੂੰ ਨਾ ਤਿਆਗੀ।

10ਕਿਉਂਕਿ ਮੇਰੇ ਵੈਰੀ ਮੇਰੇ ਵਿਰੁੱਧ ਬੋਲਦੇ ਹਨ। ਜਿਹੜੇ ਮੈਨੂੰ ਮਾਰਨ ਦੀ ਉਡੀਕ ਕਰਦੇ ਹਨ ਉਹ ਮਿਲ ਕੇ ਸਾਜ਼ਿਸ਼ ਰਚਦੇ ਹਨ।

11ਉਹ ਕਹਿੰਦੇ ਹਨ, “ਪਰਮੇਸ਼ਵਰ ਨੇ ਉਸਨੂੰ ਛੱਡ ਦਿੱਤਾ ਹੈ; ਉਸਦਾ ਪਿੱਛਾ ਕਰੋ ਅਤੇ ਉਸਨੂੰ ਫੜੋ, ਕਿਉਂਕਿ ਕੋਈ ਵੀ ਉਸਨੂੰ ਬਚਾ ਨਹੀਂ ਸਕੇਗਾ।”

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.