2 ਇਤਿਹਾਸ 2

ਹੁਣ ਮੈਂ ਮੇਰੇ ਯਾਹਵੇਹ ਪਰਮੇਸ਼ਵਰ ਦੇ ਨਾਮ ਤੇ ਇੱਕ ਭਵਨ ਬਣਾਉਣ ਲੱਗਾ ਹਾਂ ਅਤੇ ਇਸ ਨੂੰ ਉਸ ਦੇ ਅੱਗੇ ਸੁਗੰਧਿਤ ਧੂਪ ਧੁਖਾਉਣ ਲਈ, ਪਵਿੱਤਰ ਰੋਟੀ ਨਿਯਮਤ ਤੌਰ ਤੇ ਲਗਾਉਣ ਲਈ ਅਤੇ ਹਰ ਸਵੇਰ ਅਤੇ ਸ਼ਾਮ ਅਤੇ ਸਬਤ ਦੇ ਦਿਨ, ਨਵੇਂ ਚੰਦ ਤੇ ਹੋਮ ਦੀਆਂ ਭੇਟਾਂ ਯਾਹਵੇਹ ਸਾਡੇ ਪਰਮੇਸ਼ਵਰ ਦੇ ਤਿਉਹਾਰਾਂ ਤੇ ਚੜ੍ਹਾਉਣ ਲਈ ਸਮਰਪਿਤ ਕਰਨ ਲਈ। ਇਹ ਇਸਰਾਏਲ ਲਈ ਇੱਕ ਸਥਾਈ ਹੁਕਮ ਹੈ।

2 Chronicles 2:4 (UKJV) Behold, I build an house to the name of the LORD my God, to dedicate it to him, and to burn before him sweet incense, and for the continual showbread, and for the burnt offerings morning and evening, on the sabbaths, and on the new moons, and on the solemn feasts of the LORD our God. This is an ordinance for ever to Israel.

2ਅਤੇ ਸ਼ਲੋਮੋਨ ਨੇ 70,000 ਮਨੁੱਖ ਭਾਰ ਢੋਣ ਲਈ ਅਤੇ 80,000 ਮਨੁੱਖ ਪਹਾੜ ਦੇ ਪੱਥਰ ਕੱਟਣ ਲਈ ਅਤੇ 3,600 ਮਨੁੱਖ ਉਹਨਾਂ ਦੀ ਵੇਖ ਭਾਲ ਲਈ ਭਰਤੀ ਕੀਤੇ।

3ਸ਼ਲੋਮੋਨ ਨੇ ਸੂਰ ਦੇ ਰਾਜੇ ਹੀਰਾਮ ਨੂੰ ਇਹ ਸੰਦੇਸ਼ ਭੇਜਿਆ: “ਇਸ ਲਈ ਕਿ ਤੂੰ ਮੇਰੇ ਪਿਤਾ ਦਾਵੀਦ ਨਾਲ ਵਰਤਾਓ ਕੀਤਾ ਅਤੇ ਉਹ ਦੇ ਰਹਿਣ ਦਾ ਘਰ ਬਣਾਉਣ ਲਈ ਉਸ ਨੂੰ ਦਿਆਰ ਦੀ ਲੱਕੜ ਭੇਜੀ।

4ਹੁਣ ਮੈਂ ਮੇਰੇ ਯਾਹਵੇਹ ਪਰਮੇਸ਼ਵਰ ਦੇ ਨਾਮ ਤੇ ਇੱਕ ਭਵਨ ਬਣਾਉਣ ਲੱਗਾ ਹਾਂ ਅਤੇ ਇਸ ਨੂੰ ਉਸ ਦੇ ਅੱਗੇ ਸੁਗੰਧਿਤ ਧੂਪ ਧੁਖਾਉਣ ਲਈ, ਪਵਿੱਤਰ ਰੋਟੀ ਨਿਯਮਤ ਤੌਰ ਤੇ ਲਗਾਉਣ ਲਈ ਅਤੇ ਹਰ ਸਵੇਰ ਅਤੇ ਸ਼ਾਮ ਅਤੇ ਸਬਤ ਦੇ ਦਿਨ, ਨਵੇਂ ਚੰਦ ਤੇ ਹੋਮ ਦੀਆਂ ਭੇਟਾਂ ਯਾਹਵੇਹ ਸਾਡੇ ਪਰਮੇਸ਼ਵਰ ਦੇ ਤਿਉਹਾਰਾਂ ਤੇ ਚੜ੍ਹਾਉਣ ਲਈ ਸਮਰਪਿਤ ਕਰਨ ਲਈ। ਇਹ ਇਸਰਾਏਲ ਲਈ ਇੱਕ ਸਥਾਈ ਹੁਕਮ ਹੈ।

5“ਜਿਹੜਾ ਭਵਨ ਮੈਂ ਬਣਾਉਣ ਜਾ ਰਿਹਾ ਹਾਂ ਉਹ ਮਹਾਨ ਹੋਵੇਗਾ, ਕਿਉਂਕਿ ਸਾਡਾ ਪਰਮੇਸ਼ਵਰ ਬਾਕੀ ਸਾਰੇ ਦੇਵਤਿਆਂ ਨਾਲੋਂ ਮਹਾਨ ਹੈ।

6ਪਰ ਕੌਣ ਹੈ ਜੋ ਉਸ ਦੇ ਲਈ ਭਵਨ ਬਣਾ ਸਕਦਾ ਹੈ ਜਦ ਕਿ ਸਵਰਗ ਸਗੋਂ ਸਵਰਗਾਂ ਦੇ ਸਵਰਗ ਉਸ ਨੂੰ ਸੰਭਾਲ ਨਹੀਂ ਸਕੇ? ਤਾਂ ਫਿਰ ਮੈਂ ਕੌਣ ਹਾਂ ਜੋ ਉਹ ਦੇ ਲਈ ਇੱਕ ਭਵਨ ਬਣਾਵਾਂ, ਸਿਵਾਏ ਉਸ ਦੇ ਅੱਗੇ ਬਲੀਆਂ ਚੜ੍ਹਾਉਣ ਵਾਲੀ ਜਗ੍ਹਾ ਵਜੋਂ?

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.