3ਸ਼ਲੋਮੋਨ ਨੇ ਸੂਰ ਦੇ ਰਾਜੇ ਹੀਰਾਮ ਨੂੰ ਇਹ ਸੰਦੇਸ਼ ਭੇਜਿਆ: “ਇਸ ਲਈ ਕਿ ਤੂੰ ਮੇਰੇ ਪਿਤਾ ਦਾਵੀਦ ਨਾਲ ਵਰਤਾਓ ਕੀਤਾ ਅਤੇ ਉਹ ਦੇ ਰਹਿਣ ਦਾ ਘਰ ਬਣਾਉਣ ਲਈ ਉਸ ਨੂੰ ਦਿਆਰ ਦੀ ਲੱਕੜ ਭੇਜੀ।
4ਹੁਣ ਮੈਂ ਮੇਰੇ ਯਾਹਵੇਹ ਪਰਮੇਸ਼ਵਰ ਦੇ ਨਾਮ ਤੇ ਇੱਕ ਭਵਨ ਬਣਾਉਣ ਲੱਗਾ ਹਾਂ ਅਤੇ ਇਸ ਨੂੰ ਉਸ ਦੇ ਅੱਗੇ ਸੁਗੰਧਿਤ ਧੂਪ ਧੁਖਾਉਣ ਲਈ, ਪਵਿੱਤਰ ਰੋਟੀ ਨਿਯਮਤ ਤੌਰ ਤੇ ਲਗਾਉਣ ਲਈ ਅਤੇ ਹਰ ਸਵੇਰ ਅਤੇ ਸ਼ਾਮ ਅਤੇ ਸਬਤ ਦੇ ਦਿਨ, ਨਵੇਂ ਚੰਦ ਤੇ ਹੋਮ ਦੀਆਂ ਭੇਟਾਂ ਯਾਹਵੇਹ ਸਾਡੇ ਪਰਮੇਸ਼ਵਰ ਦੇ ਤਿਉਹਾਰਾਂ ਤੇ ਚੜ੍ਹਾਉਣ ਲਈ ਸਮਰਪਿਤ ਕਰਨ ਲਈ। ਇਹ ਇਸਰਾਏਲ ਲਈ ਇੱਕ ਸਥਾਈ ਹੁਕਮ ਹੈ।
5“ਜਿਹੜਾ ਭਵਨ ਮੈਂ ਬਣਾਉਣ ਜਾ ਰਿਹਾ ਹਾਂ ਉਹ ਮਹਾਨ ਹੋਵੇਗਾ, ਕਿਉਂਕਿ ਸਾਡਾ ਪਰਮੇਸ਼ਵਰ ਬਾਕੀ ਸਾਰੇ ਦੇਵਤਿਆਂ ਨਾਲੋਂ ਮਹਾਨ ਹੈ।
6ਪਰ ਕੌਣ ਹੈ ਜੋ ਉਸ ਦੇ ਲਈ ਭਵਨ ਬਣਾ ਸਕਦਾ ਹੈ ਜਦ ਕਿ ਸਵਰਗ ਸਗੋਂ ਸਵਰਗਾਂ ਦੇ ਸਵਰਗ ਉਸ ਨੂੰ ਸੰਭਾਲ ਨਹੀਂ ਸਕੇ? ਤਾਂ ਫਿਰ ਮੈਂ ਕੌਣ ਹਾਂ ਜੋ ਉਹ ਦੇ ਲਈ ਇੱਕ ਭਵਨ ਬਣਾਵਾਂ, ਸਿਵਾਏ ਉਸ ਦੇ ਅੱਗੇ ਬਲੀਆਂ ਚੜ੍ਹਾਉਣ ਵਾਲੀ ਜਗ੍ਹਾ ਵਜੋਂ?
7“ਇਸ ਲਈ, ਮੇਰੇ ਕੋਲ ਇੱਕ ਅਜਿਹੇ ਆਦਮੀ ਨੂੰ ਭੇਜੋ ਜੋ ਸੋਨੇ ਅਤੇ ਚਾਂਦੀ, ਪਿੱਤਲ ਅਤੇ ਲੋਹੇ ਅਤੇ ਬੈਂਗਣੀ, ਕਿਰਮਚੀ ਅਤੇ ਨੀਲੇ ਧਾਗੇ ਵਿੱਚ ਕੰਮ ਕਰਨ ਵਿੱਚ ਮਾਹਰ ਅਤੇ ਉੱਕਰੀ ਕਲਾ ਵਿੱਚ ਕਾਰੀਗਰ ਹੋਵੇ, ਯਹੂਦਾਹ ਅਤੇ ਯੇਰੂਸ਼ਲੇਮ ਵਿੱਚ ਮੇਰੇ ਹੁਨਰਮੰਦ ਕਾਮਿਆਂ ਨਾਲ ਕੰਮ ਕਰਨ ਲਈ, ਜਿਸ ਨੂੰ ਮੇਰੇ ਪਿਤਾ ਦਾਵੀਦ ਪ੍ਰਦਾਨ ਕੀਤਾ।