2 ਇਤਿਹਾਸ 2

ਪਰ ਕੌਣ ਹੈ ਜੋ ਉਸ ਦੇ ਲਈ ਭਵਨ ਬਣਾ ਸਕਦਾ ਹੈ ਜਦ ਕਿ ਸਵਰਗ ਸਗੋਂ ਸਵਰਗਾਂ ਦੇ ਸਵਰਗ ਉਸ ਨੂੰ ਸੰਭਾਲ ਨਹੀਂ ਸਕੇ? ਤਾਂ ਫਿਰ ਮੈਂ ਕੌਣ ਹਾਂ ਜੋ ਉਹ ਦੇ ਲਈ ਇੱਕ ਭਵਨ ਬਣਾਵਾਂ, ਸਿਵਾਏ ਉਸ ਦੇ ਅੱਗੇ ਬਲੀਆਂ ਚੜ੍ਹਾਉਣ ਵਾਲੀ ਜਗ੍ਹਾ ਵਜੋਂ?

2 Chronicles 2:6 (UKJV) But who is able to build him an house, seeing the heaven and heaven of heavens cannot contain him? who am I then, that I should build him an house, save only to burn sacrifice before him?

4ਹੁਣ ਮੈਂ ਮੇਰੇ ਯਾਹਵੇਹ ਪਰਮੇਸ਼ਵਰ ਦੇ ਨਾਮ ਤੇ ਇੱਕ ਭਵਨ ਬਣਾਉਣ ਲੱਗਾ ਹਾਂ ਅਤੇ ਇਸ ਨੂੰ ਉਸ ਦੇ ਅੱਗੇ ਸੁਗੰਧਿਤ ਧੂਪ ਧੁਖਾਉਣ ਲਈ, ਪਵਿੱਤਰ ਰੋਟੀ ਨਿਯਮਤ ਤੌਰ ਤੇ ਲਗਾਉਣ ਲਈ ਅਤੇ ਹਰ ਸਵੇਰ ਅਤੇ ਸ਼ਾਮ ਅਤੇ ਸਬਤ ਦੇ ਦਿਨ, ਨਵੇਂ ਚੰਦ ਤੇ ਹੋਮ ਦੀਆਂ ਭੇਟਾਂ ਯਾਹਵੇਹ ਸਾਡੇ ਪਰਮੇਸ਼ਵਰ ਦੇ ਤਿਉਹਾਰਾਂ ਤੇ ਚੜ੍ਹਾਉਣ ਲਈ ਸਮਰਪਿਤ ਕਰਨ ਲਈ। ਇਹ ਇਸਰਾਏਲ ਲਈ ਇੱਕ ਸਥਾਈ ਹੁਕਮ ਹੈ।

5“ਜਿਹੜਾ ਭਵਨ ਮੈਂ ਬਣਾਉਣ ਜਾ ਰਿਹਾ ਹਾਂ ਉਹ ਮਹਾਨ ਹੋਵੇਗਾ, ਕਿਉਂਕਿ ਸਾਡਾ ਪਰਮੇਸ਼ਵਰ ਬਾਕੀ ਸਾਰੇ ਦੇਵਤਿਆਂ ਨਾਲੋਂ ਮਹਾਨ ਹੈ।

6ਪਰ ਕੌਣ ਹੈ ਜੋ ਉਸ ਦੇ ਲਈ ਭਵਨ ਬਣਾ ਸਕਦਾ ਹੈ ਜਦ ਕਿ ਸਵਰਗ ਸਗੋਂ ਸਵਰਗਾਂ ਦੇ ਸਵਰਗ ਉਸ ਨੂੰ ਸੰਭਾਲ ਨਹੀਂ ਸਕੇ? ਤਾਂ ਫਿਰ ਮੈਂ ਕੌਣ ਹਾਂ ਜੋ ਉਹ ਦੇ ਲਈ ਇੱਕ ਭਵਨ ਬਣਾਵਾਂ, ਸਿਵਾਏ ਉਸ ਦੇ ਅੱਗੇ ਬਲੀਆਂ ਚੜ੍ਹਾਉਣ ਵਾਲੀ ਜਗ੍ਹਾ ਵਜੋਂ?

7“ਇਸ ਲਈ, ਮੇਰੇ ਕੋਲ ਇੱਕ ਅਜਿਹੇ ਆਦਮੀ ਨੂੰ ਭੇਜੋ ਜੋ ਸੋਨੇ ਅਤੇ ਚਾਂਦੀ, ਪਿੱਤਲ ਅਤੇ ਲੋਹੇ ਅਤੇ ਬੈਂਗਣੀ, ਕਿਰਮਚੀ ਅਤੇ ਨੀਲੇ ਧਾਗੇ ਵਿੱਚ ਕੰਮ ਕਰਨ ਵਿੱਚ ਮਾਹਰ ਅਤੇ ਉੱਕਰੀ ਕਲਾ ਵਿੱਚ ਕਾਰੀਗਰ ਹੋਵੇ, ਯਹੂਦਾਹ ਅਤੇ ਯੇਰੂਸ਼ਲੇਮ ਵਿੱਚ ਮੇਰੇ ਹੁਨਰਮੰਦ ਕਾਮਿਆਂ ਨਾਲ ਕੰਮ ਕਰਨ ਲਈ, ਜਿਸ ਨੂੰ ਮੇਰੇ ਪਿਤਾ ਦਾਵੀਦ ਪ੍ਰਦਾਨ ਕੀਤਾ।

8“ਅਤੇ ਦਿਆਰ, ਸਰੂ ਅਤੇ ਚੰਦਨ ਦੀਆਂ ਗੇਲੀਆਂ ਲਬਾਨੋਨ ਵਿੱਚੋਂ ਮੈਨੂੰ ਭੇਜੀ ਕਿਉਂ ਜੋ ਮੈਂ ਜਾਣਦਾ ਹਾਂ ਭਈ ਤੇਰੇ ਟਹਿਲੂਏ ਲਬਾਨੋਨ ਦੀਆਂ ਗੇਲੀਆਂ ਵੱਢਣ ਵਿੱਚ ਕਾਰੀਗਰ ਹਨ ਅਤੇ ਵੇਖ, ਮੇਰੇ ਟਹਿਲੂਏ ਤੇਰੇ ਟਹਿਲੂਆਂ ਨਾਲ ਰਹਿਣਗੇ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.