5“ਜਿਹੜਾ ਭਵਨ ਮੈਂ ਬਣਾਉਣ ਜਾ ਰਿਹਾ ਹਾਂ ਉਹ ਮਹਾਨ ਹੋਵੇਗਾ, ਕਿਉਂਕਿ ਸਾਡਾ ਪਰਮੇਸ਼ਵਰ ਬਾਕੀ ਸਾਰੇ ਦੇਵਤਿਆਂ ਨਾਲੋਂ ਮਹਾਨ ਹੈ।
6ਪਰ ਕੌਣ ਹੈ ਜੋ ਉਸ ਦੇ ਲਈ ਭਵਨ ਬਣਾ ਸਕਦਾ ਹੈ ਜਦ ਕਿ ਸਵਰਗ ਸਗੋਂ ਸਵਰਗਾਂ ਦੇ ਸਵਰਗ ਉਸ ਨੂੰ ਸੰਭਾਲ ਨਹੀਂ ਸਕੇ? ਤਾਂ ਫਿਰ ਮੈਂ ਕੌਣ ਹਾਂ ਜੋ ਉਹ ਦੇ ਲਈ ਇੱਕ ਭਵਨ ਬਣਾਵਾਂ, ਸਿਵਾਏ ਉਸ ਦੇ ਅੱਗੇ ਬਲੀਆਂ ਚੜ੍ਹਾਉਣ ਵਾਲੀ ਜਗ੍ਹਾ ਵਜੋਂ?
7“ਇਸ ਲਈ, ਮੇਰੇ ਕੋਲ ਇੱਕ ਅਜਿਹੇ ਆਦਮੀ ਨੂੰ ਭੇਜੋ ਜੋ ਸੋਨੇ ਅਤੇ ਚਾਂਦੀ, ਪਿੱਤਲ ਅਤੇ ਲੋਹੇ ਅਤੇ ਬੈਂਗਣੀ, ਕਿਰਮਚੀ ਅਤੇ ਨੀਲੇ ਧਾਗੇ ਵਿੱਚ ਕੰਮ ਕਰਨ ਵਿੱਚ ਮਾਹਰ ਅਤੇ ਉੱਕਰੀ ਕਲਾ ਵਿੱਚ ਕਾਰੀਗਰ ਹੋਵੇ, ਯਹੂਦਾਹ ਅਤੇ ਯੇਰੂਸ਼ਲੇਮ ਵਿੱਚ ਮੇਰੇ ਹੁਨਰਮੰਦ ਕਾਮਿਆਂ ਨਾਲ ਕੰਮ ਕਰਨ ਲਈ, ਜਿਸ ਨੂੰ ਮੇਰੇ ਪਿਤਾ ਦਾਵੀਦ ਪ੍ਰਦਾਨ ਕੀਤਾ।
8“ਅਤੇ ਦਿਆਰ, ਸਰੂ ਅਤੇ ਚੰਦਨ ਦੀਆਂ ਗੇਲੀਆਂ ਲਬਾਨੋਨ ਵਿੱਚੋਂ ਮੈਨੂੰ ਭੇਜੀ ਕਿਉਂ ਜੋ ਮੈਂ ਜਾਣਦਾ ਹਾਂ ਭਈ ਤੇਰੇ ਟਹਿਲੂਏ ਲਬਾਨੋਨ ਦੀਆਂ ਗੇਲੀਆਂ ਵੱਢਣ ਵਿੱਚ ਕਾਰੀਗਰ ਹਨ ਅਤੇ ਵੇਖ, ਮੇਰੇ ਟਹਿਲੂਏ ਤੇਰੇ ਟਹਿਲੂਆਂ ਨਾਲ ਰਹਿਣਗੇ।
9ਜੋ ਮੇਰੇ ਲਈ ਬਹੁਤ ਸਾਰੀਆਂ ਗੇਲੀਆਂ ਤਿਆਰ ਕਰਨ ਕਿਉਂ ਜੋ ਜਿਹੜਾ ਭਵਨ ਮੈਂ ਬਣਾਉਣ ਵਾਲਾ ਹਾਂ ਉਹ ਮਹਾਨ ਤੇ ਅੱਤ ਅਚਰਜ ਹੋਵੇਗਾ।