2 ਇਤਿਹਾਸ 2

ਸ਼ਲੋਮੋਨ ਨੇ ਸੂਰ ਦੇ ਰਾਜੇ ਹੀਰਾਮ ਨੂੰ ਇਹ ਸੰਦੇਸ਼ ਭੇਜਿਆ: “ਇਸ ਲਈ ਕਿ ਤੂੰ ਮੇਰੇ ਪਿਤਾ ਦਾਵੀਦ ਨਾਲ ਵਰਤਾਓ ਕੀਤਾ ਅਤੇ ਉਹ ਦੇ ਰਹਿਣ ਦਾ ਘਰ ਬਣਾਉਣ ਲਈ ਉਸ ਨੂੰ ਦਿਆਰ ਦੀ ਲੱਕੜ ਭੇਜੀ।

2 Chronicles 2:3 (UKJV) And Solomon sent to Huram the king of Tyre, saying, As you did deal with David my father, and did send him cedars to build him an house to dwell therein, even so deal with me.

1ਸ਼ਲੋਮੋਨ ਨੇ ਯਾਹਵੇਹ ਦੇ ਨਾਮ ਲਈ ਇੱਕ ਭਵਨ ਅਤੇ ਆਪਣੇ ਲਈ ਇੱਕ ਸ਼ਾਹੀ ਮਹਿਲ ਬਣਾਉਣ ਦਾ ਹੁਕਮ ਦਿੱਤਾ।

2ਅਤੇ ਸ਼ਲੋਮੋਨ ਨੇ 70,000 ਮਨੁੱਖ ਭਾਰ ਢੋਣ ਲਈ ਅਤੇ 80,000 ਮਨੁੱਖ ਪਹਾੜ ਦੇ ਪੱਥਰ ਕੱਟਣ ਲਈ ਅਤੇ 3,600 ਮਨੁੱਖ ਉਹਨਾਂ ਦੀ ਵੇਖ ਭਾਲ ਲਈ ਭਰਤੀ ਕੀਤੇ।

3ਸ਼ਲੋਮੋਨ ਨੇ ਸੂਰ ਦੇ ਰਾਜੇ ਹੀਰਾਮ ਨੂੰ ਇਹ ਸੰਦੇਸ਼ ਭੇਜਿਆ: “ਇਸ ਲਈ ਕਿ ਤੂੰ ਮੇਰੇ ਪਿਤਾ ਦਾਵੀਦ ਨਾਲ ਵਰਤਾਓ ਕੀਤਾ ਅਤੇ ਉਹ ਦੇ ਰਹਿਣ ਦਾ ਘਰ ਬਣਾਉਣ ਲਈ ਉਸ ਨੂੰ ਦਿਆਰ ਦੀ ਲੱਕੜ ਭੇਜੀ।

4ਹੁਣ ਮੈਂ ਮੇਰੇ ਯਾਹਵੇਹ ਪਰਮੇਸ਼ਵਰ ਦੇ ਨਾਮ ਤੇ ਇੱਕ ਭਵਨ ਬਣਾਉਣ ਲੱਗਾ ਹਾਂ ਅਤੇ ਇਸ ਨੂੰ ਉਸ ਦੇ ਅੱਗੇ ਸੁਗੰਧਿਤ ਧੂਪ ਧੁਖਾਉਣ ਲਈ, ਪਵਿੱਤਰ ਰੋਟੀ ਨਿਯਮਤ ਤੌਰ ਤੇ ਲਗਾਉਣ ਲਈ ਅਤੇ ਹਰ ਸਵੇਰ ਅਤੇ ਸ਼ਾਮ ਅਤੇ ਸਬਤ ਦੇ ਦਿਨ, ਨਵੇਂ ਚੰਦ ਤੇ ਹੋਮ ਦੀਆਂ ਭੇਟਾਂ ਯਾਹਵੇਹ ਸਾਡੇ ਪਰਮੇਸ਼ਵਰ ਦੇ ਤਿਉਹਾਰਾਂ ਤੇ ਚੜ੍ਹਾਉਣ ਲਈ ਸਮਰਪਿਤ ਕਰਨ ਲਈ। ਇਹ ਇਸਰਾਏਲ ਲਈ ਇੱਕ ਸਥਾਈ ਹੁਕਮ ਹੈ।

5“ਜਿਹੜਾ ਭਵਨ ਮੈਂ ਬਣਾਉਣ ਜਾ ਰਿਹਾ ਹਾਂ ਉਹ ਮਹਾਨ ਹੋਵੇਗਾ, ਕਿਉਂਕਿ ਸਾਡਾ ਪਰਮੇਸ਼ਵਰ ਬਾਕੀ ਸਾਰੇ ਦੇਵਤਿਆਂ ਨਾਲੋਂ ਮਹਾਨ ਹੈ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.