2 ਇਤਿਹਾਸ 25

ਅਮਾਜ਼ਯਾਹ ਨੇ ਪਰਮੇਸ਼ਵਰ ਦੇ ਬੰਦੇ ਨੂੰ ਪੁੱਛਿਆ, “ਪਰ ਮੈਂ ਇਨ੍ਹਾਂ ਇਸਰਾਏਲੀ ਫ਼ੌਜਾਂ ਲਈ ਸਾਢੇ ਤਿੰਨ ਹਜ਼ਾਰ ਕਿੱਲੋ ਚਾਂਦੀ ਦਿੱਤੀ ਹੈ?” ਪਰਮੇਸ਼ਵਰ ਦੇ ਮਨੁੱਖ ਨੇ ਜਵਾਬ ਦਿੱਤਾ, “ਯਾਹਵੇਹ ਤੁਹਾਨੂੰ ਇਸ ਤੋਂ ਵੱਧ ਦੇ ਸਕਦਾ ਹੈ।”

2 Chronicles 25:9 (UKJV) And Amaziah said to the man of God, But what shall we do for the hundred talents which I have given to the army of Israel? And the man of God answered, The LORD is able to give you much more than this.

7ਪਰ ਇੱਕ ਪਰਮੇਸ਼ਵਰ ਦੇ ਬੰਦੇ ਨੇ ਉਸ ਦੇ ਕੋਲ ਆਣ ਕੇ ਆਖਿਆ, “ਹੇ ਪਾਤਸ਼ਾਹ, ਇਸਰਾਏਲ ਦੀ ਇਸ ਫ਼ੌਜ ਨੂੰ ਆਪਣੇ ਨਾਲ ਨਾ ਲੈ ਜਾਓ। ਕਿਉਂ ਜੋ ਯਾਹਵੇਹ ਇਸਰਾਏਲ ਦੀ ਫ਼ੌਜ ਦੇ ਪੱਖ ਵਿੱਚ ਨਹੀਂ ਹੈ ਅਤੇ ਨਾ ਹੀ ਇਫ਼ਰਾਈਮ ਦੇ ਵੰਸ਼ ਵਿੱਚੋਂ ਕਿਸੇ ਦੇ ਪਾਸੇ ਹੈ।

8ਭਾਵੇਂ ਤੁਸੀਂ ਜਾ ਕੇ ਦਲੇਰੀ ਨਾਲ ਲੜਾਈ ਵਿੱਚ ਲੜੋ, ਪਰਮੇਸ਼ਵਰ ਤੁਹਾਨੂੰ ਦੁਸ਼ਮਣ ਦੇ ਅੱਗੇ ਪਛਾੜ ਦੇਵੇਗਾ, ਕਿਉਂਕਿ ਪਰਮੇਸ਼ਵਰ ਕੋਲ ਮਦਦ ਕਰਨ ਜਾਂ ਹਰਾਉਣ ਦੀ ਸ਼ਕਤੀ ਹੈ।”

9ਅਮਾਜ਼ਯਾਹ ਨੇ ਪਰਮੇਸ਼ਵਰ ਦੇ ਬੰਦੇ ਨੂੰ ਪੁੱਛਿਆ, “ਪਰ ਮੈਂ ਇਨ੍ਹਾਂ ਇਸਰਾਏਲੀ ਫ਼ੌਜਾਂ ਲਈ ਸਾਢੇ ਤਿੰਨ ਹਜ਼ਾਰ ਕਿੱਲੋ ਚਾਂਦੀ ਦਿੱਤੀ ਹੈ?” ਪਰਮੇਸ਼ਵਰ ਦੇ ਮਨੁੱਖ ਨੇ ਜਵਾਬ ਦਿੱਤਾ, “ਯਾਹਵੇਹ ਤੁਹਾਨੂੰ ਇਸ ਤੋਂ ਵੱਧ ਦੇ ਸਕਦਾ ਹੈ।”

10ਇਸ ਲਈ ਅਮਾਜ਼ਯਾਹ ਨੇ ਉਹਨਾਂ ਫ਼ੌਜਾਂ ਨੂੰ ਬਾਹਰ ਕੱਢ ਦਿੱਤਾ ਉਹਨਾਂ ਨੂੰ ਘਰ ਭੇਜ ਦਿੱਤਾ ਜੋ ਇਫ਼ਰਾਈਮ ਤੋਂ ਉਸ ਕੋਲ ਆਏ ਸਨ। ਉਹ ਯਹੂਦਾਹ ਨਾਲ ਗੁੱਸੇ ਹੋਏ ਅਤੇ ਘਰ ਨੂੰ ਚਲੇ ਗਏ।

11ਤਦ ਅਮਾਜ਼ਯਾਹ ਨੇ ਹਿੰਮਤ ਕੀਤੀ ਅਤੇ ਆਪਣੀ ਸੈਨਾ ਨੂੰ ਲੂਣ ਦੀ ਘਾਟੀ ਵੱਲ ਲੈ ਗਿਆ ਅਤੇ ਉੱਥੇ ਉਸ ਨੇ ਸੇਈਰ ਦੇ ਦਸ ਹਜ਼ਾਰ ਆਦਮੀਆਂ ਨੂੰ ਮਾਰ ਦਿੱਤਾ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.