2 ਇਤਿਹਾਸ 25

ਭਾਵੇਂ ਤੁਸੀਂ ਜਾ ਕੇ ਦਲੇਰੀ ਨਾਲ ਲੜਾਈ ਵਿੱਚ ਲੜੋ, ਪਰਮੇਸ਼ਵਰ ਤੁਹਾਨੂੰ ਦੁਸ਼ਮਣ ਦੇ ਅੱਗੇ ਪਛਾੜ ਦੇਵੇਗਾ, ਕਿਉਂਕਿ ਪਰਮੇਸ਼ਵਰ ਕੋਲ ਮਦਦ ਕਰਨ ਜਾਂ ਹਰਾਉਣ ਦੀ ਸ਼ਕਤੀ ਹੈ।”

2 Chronicles 25:8 (UKJV) But if you will go, do it; be strong for the battle: God shall make you fall before the enemy: for God has power to help, and to cast down.

6ਉਸਨੇ ਸਾਢੇ ਤਿੰਨ ਹਜ਼ਾਰ ਕਿੱਲੋ ਚਾਂਦੀ ਦੇ ਬਦਲੇ ਇਸਰਾਏਲ ਵਿੱਚੋਂ ਇੱਕ ਲੱਖ ਲੜਾਕੇ ਵੀ ਰੱਖੇ।

7ਪਰ ਇੱਕ ਪਰਮੇਸ਼ਵਰ ਦੇ ਬੰਦੇ ਨੇ ਉਸ ਦੇ ਕੋਲ ਆਣ ਕੇ ਆਖਿਆ, “ਹੇ ਪਾਤਸ਼ਾਹ, ਇਸਰਾਏਲ ਦੀ ਇਸ ਫ਼ੌਜ ਨੂੰ ਆਪਣੇ ਨਾਲ ਨਾ ਲੈ ਜਾਓ। ਕਿਉਂ ਜੋ ਯਾਹਵੇਹ ਇਸਰਾਏਲ ਦੀ ਫ਼ੌਜ ਦੇ ਪੱਖ ਵਿੱਚ ਨਹੀਂ ਹੈ ਅਤੇ ਨਾ ਹੀ ਇਫ਼ਰਾਈਮ ਦੇ ਵੰਸ਼ ਵਿੱਚੋਂ ਕਿਸੇ ਦੇ ਪਾਸੇ ਹੈ।

8ਭਾਵੇਂ ਤੁਸੀਂ ਜਾ ਕੇ ਦਲੇਰੀ ਨਾਲ ਲੜਾਈ ਵਿੱਚ ਲੜੋ, ਪਰਮੇਸ਼ਵਰ ਤੁਹਾਨੂੰ ਦੁਸ਼ਮਣ ਦੇ ਅੱਗੇ ਪਛਾੜ ਦੇਵੇਗਾ, ਕਿਉਂਕਿ ਪਰਮੇਸ਼ਵਰ ਕੋਲ ਮਦਦ ਕਰਨ ਜਾਂ ਹਰਾਉਣ ਦੀ ਸ਼ਕਤੀ ਹੈ।”

9ਅਮਾਜ਼ਯਾਹ ਨੇ ਪਰਮੇਸ਼ਵਰ ਦੇ ਬੰਦੇ ਨੂੰ ਪੁੱਛਿਆ, “ਪਰ ਮੈਂ ਇਨ੍ਹਾਂ ਇਸਰਾਏਲੀ ਫ਼ੌਜਾਂ ਲਈ ਸਾਢੇ ਤਿੰਨ ਹਜ਼ਾਰ ਕਿੱਲੋ ਚਾਂਦੀ ਦਿੱਤੀ ਹੈ?” ਪਰਮੇਸ਼ਵਰ ਦੇ ਮਨੁੱਖ ਨੇ ਜਵਾਬ ਦਿੱਤਾ, “ਯਾਹਵੇਹ ਤੁਹਾਨੂੰ ਇਸ ਤੋਂ ਵੱਧ ਦੇ ਸਕਦਾ ਹੈ।”

10ਇਸ ਲਈ ਅਮਾਜ਼ਯਾਹ ਨੇ ਉਹਨਾਂ ਫ਼ੌਜਾਂ ਨੂੰ ਬਾਹਰ ਕੱਢ ਦਿੱਤਾ ਉਹਨਾਂ ਨੂੰ ਘਰ ਭੇਜ ਦਿੱਤਾ ਜੋ ਇਫ਼ਰਾਈਮ ਤੋਂ ਉਸ ਕੋਲ ਆਏ ਸਨ। ਉਹ ਯਹੂਦਾਹ ਨਾਲ ਗੁੱਸੇ ਹੋਏ ਅਤੇ ਘਰ ਨੂੰ ਚਲੇ ਗਏ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.