ਯਿਰਮਿਯਾਹ 1

ਮੈਂ ਉੱਤਰੀ ਰਾਜਾਂ ਦੇ ਸਾਰੇ ਲੋਕਾਂ ਨੂੰ ਬੁਲਾਉਣ ਜਾ ਰਿਹਾ ਹਾਂ,” ਯਾਹਵੇਹ ਦਾ ਵਾਕ ਹੈ। “ਉਹਨਾਂ ਦੇ ਰਾਜੇ ਆਉਣਗੇ ਅਤੇ ਯੇਰੂਸ਼ਲੇਮ ਦੇ ਦਰਵਾਜ਼ਿਆਂ ਦੇ ਪ੍ਰਵੇਸ਼ ਦੁਆਰ ਵਿੱਚ ਆਪਣੇ ਸਿੰਘਾਸਣ ਸਥਾਪਤ ਕਰਨਗੇ; ਉਹ ਉਸ ਦੇ ਆਲੇ-ਦੁਆਲੇ ਦੀਆਂ ਸਾਰੀਆਂ ਕੰਧਾਂ ਅਤੇ ਯਹੂਦਾਹ ਦੇ ਸਾਰੇ ਨਗਰਾਂ ਦੇ ਵਿਰੁੱਧ ਆਉਣਗੇ।

Jeremiah 1:15 (UKJV) For, lo, I will call all the families of the kingdoms of the north, says the LORD; and they shall come, and they shall set every one his throne at the entering of the gates of Jerusalem, and against all the walls thereof round about, and against all the cities of Judah.

13ਯਾਹਵੇਹ ਦਾ ਸ਼ਬਦ ਮੇਰੇ ਕੋਲ ਦੁਬਾਰਾ ਆਇਆ, “ਤੂੰ ਕੀ ਦੇਖਦਾ ਹਾਂ?” ਮੈਂ ਜਵਾਬ ਦਿੱਤਾ, “ਮੈਂ ਇੱਕ ਖਾਣਾ ਪਕਾਉਣ ਵਾਲਾ ਭਾਂਡਾ ਦੇਖਦਾ ਹਾਂ, ਜੋ ਉੱਤਰ ਵੱਲੋਂ ਸਾਡੇ ਵੱਲ ਝੁਕਿਆ ਹੋਇਆ ਹੈ।”

14ਯਾਹਵੇਹ ਨੇ ਮੈਨੂੰ ਕਿਹਾ, “ਉੱਤਰ ਵੱਲੋਂ ਤਬਾਹੀ ਧਰਤੀ ਵਿੱਚ ਰਹਿਣ ਵਾਲੇ ਸਾਰੇ ਲੋਕਾਂ ਉੱਤੇ ਡੋਲ੍ਹ ਦਿੱਤੀ ਜਾਵੇਗੀ।

15ਮੈਂ ਉੱਤਰੀ ਰਾਜਾਂ ਦੇ ਸਾਰੇ ਲੋਕਾਂ ਨੂੰ ਬੁਲਾਉਣ ਜਾ ਰਿਹਾ ਹਾਂ,” ਯਾਹਵੇਹ ਦਾ ਵਾਕ ਹੈ। “ਉਹਨਾਂ ਦੇ ਰਾਜੇ ਆਉਣਗੇ ਅਤੇ ਯੇਰੂਸ਼ਲੇਮ ਦੇ ਦਰਵਾਜ਼ਿਆਂ ਦੇ ਪ੍ਰਵੇਸ਼ ਦੁਆਰ ਵਿੱਚ ਆਪਣੇ ਸਿੰਘਾਸਣ ਸਥਾਪਤ ਕਰਨਗੇ; ਉਹ ਉਸ ਦੇ ਆਲੇ-ਦੁਆਲੇ ਦੀਆਂ ਸਾਰੀਆਂ ਕੰਧਾਂ ਅਤੇ ਯਹੂਦਾਹ ਦੇ ਸਾਰੇ ਨਗਰਾਂ ਦੇ ਵਿਰੁੱਧ ਆਉਣਗੇ।

16ਮੈਂ ਆਪਣੇ ਲੋਕਾਂ ਉੱਤੇ ਆਪਣਾ ਨਿਆਉਂ ਸੁਣਾਵਾਂਗਾ ਕਿਉਂਕਿ ਉਹਨਾਂ ਨੇ ਮੈਨੂੰ ਤਿਆਗ ਕੇ ਅਤੇ ਹੋਰ ਦੇਵਤਿਆਂ ਲਈ ਧੂਪ ਧੁਖਾ ਕੇ ਬੁਰਿਆਈ ਕੀਤੀ ਹੈ। ਉਹ ਦੇਵਤੇ ਜੋ ਉਹਨਾਂ ਨੇ ਆਪਣੇ ਹੱਥਾਂ ਨਾਲ ਬਣੇ ਹਨ।

17“ਆਪਣੇ ਆਪ ਨੂੰ ਤਿਆਰ ਕਰੋ! ਖੜ੍ਹੇ ਹੋਵੋ ਅਤੇ ਉਹਨਾਂ ਨੂੰ ਕਹੋ ਜੋ ਮੈਂ ਤੁਹਾਨੂੰ ਹੁਕਮ ਦਿੰਦਾ ਹਾਂ। ਉਹਨਾਂ ਤੋਂ ਨਾ ਘਬਰਾਓ, ਨਹੀਂ ਤਾਂ ਮੈਂ ਉਹਨਾਂ ਦੇ ਸਾਮ੍ਹਣੇ ਤੁਹਾਨੂੰ ਡਰਾਵਾਂਗਾ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.