ਯਿਰਮਿਯਾਹ 1

ਯਾਹਵੇਹ ਦਾ ਸ਼ਬਦ ਮੇਰੇ ਕੋਲ ਦੁਬਾਰਾ ਆਇਆ, “ਤੂੰ ਕੀ ਦੇਖਦਾ ਹਾਂ?” ਮੈਂ ਜਵਾਬ ਦਿੱਤਾ, “ਮੈਂ ਇੱਕ ਖਾਣਾ ਪਕਾਉਣ ਵਾਲਾ ਭਾਂਡਾ ਦੇਖਦਾ ਹਾਂ, ਜੋ ਉੱਤਰ ਵੱਲੋਂ ਸਾਡੇ ਵੱਲ ਝੁਕਿਆ ਹੋਇਆ ਹੈ।”

Jeremiah 1:13 (UKJV) And the word of the LORD came unto me the second time, saying, What see you? And I said, I see a seething pot; and the face thereof is toward the north.

11ਯਾਹਵੇਹ ਦਾ ਬਚਨ ਮੇਰੇ ਕੋਲ ਆਇਆ: “ਯਿਰਮਿਯਾਹ, ਤੂੰ ਕੀ ਵੇਖਦਾ ਹੈ?” ਮੈਂ ਜਵਾਬ ਦਿੱਤਾ, “ਮੈਂ ਬਦਾਮ ਦੇ ਰੁੱਖ ਦੀ ਟਾਹਣੀ ਵੇਖਦਾ ਹਾਂ।”

12ਯਾਹਵੇਹ ਨੇ ਮੈਨੂੰ ਕਿਹਾ, “ਤੂੰ ਠੀਕ ਦੇਖਿਆ ਹੈ, ਕਿਉਂਕਿ ਮੈਂ ਇਹ ਵੇਖਣ ਲਈ ਦੇਖ ਰਿਹਾ ਹਾਂ ਕਿ ਮੇਰਾ ਬਚਨ ਪੂਰਾ ਹੁੰਦਾ ਹੈ।”

13ਯਾਹਵੇਹ ਦਾ ਸ਼ਬਦ ਮੇਰੇ ਕੋਲ ਦੁਬਾਰਾ ਆਇਆ, “ਤੂੰ ਕੀ ਦੇਖਦਾ ਹਾਂ?” ਮੈਂ ਜਵਾਬ ਦਿੱਤਾ, “ਮੈਂ ਇੱਕ ਖਾਣਾ ਪਕਾਉਣ ਵਾਲਾ ਭਾਂਡਾ ਦੇਖਦਾ ਹਾਂ, ਜੋ ਉੱਤਰ ਵੱਲੋਂ ਸਾਡੇ ਵੱਲ ਝੁਕਿਆ ਹੋਇਆ ਹੈ।”

14ਯਾਹਵੇਹ ਨੇ ਮੈਨੂੰ ਕਿਹਾ, “ਉੱਤਰ ਵੱਲੋਂ ਤਬਾਹੀ ਧਰਤੀ ਵਿੱਚ ਰਹਿਣ ਵਾਲੇ ਸਾਰੇ ਲੋਕਾਂ ਉੱਤੇ ਡੋਲ੍ਹ ਦਿੱਤੀ ਜਾਵੇਗੀ।

15ਮੈਂ ਉੱਤਰੀ ਰਾਜਾਂ ਦੇ ਸਾਰੇ ਲੋਕਾਂ ਨੂੰ ਬੁਲਾਉਣ ਜਾ ਰਿਹਾ ਹਾਂ,” ਯਾਹਵੇਹ ਦਾ ਵਾਕ ਹੈ। “ਉਹਨਾਂ ਦੇ ਰਾਜੇ ਆਉਣਗੇ ਅਤੇ ਯੇਰੂਸ਼ਲੇਮ ਦੇ ਦਰਵਾਜ਼ਿਆਂ ਦੇ ਪ੍ਰਵੇਸ਼ ਦੁਆਰ ਵਿੱਚ ਆਪਣੇ ਸਿੰਘਾਸਣ ਸਥਾਪਤ ਕਰਨਗੇ; ਉਹ ਉਸ ਦੇ ਆਲੇ-ਦੁਆਲੇ ਦੀਆਂ ਸਾਰੀਆਂ ਕੰਧਾਂ ਅਤੇ ਯਹੂਦਾਹ ਦੇ ਸਾਰੇ ਨਗਰਾਂ ਦੇ ਵਿਰੁੱਧ ਆਉਣਗੇ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.