10ਵੇਖੋ, ਅੱਜ ਮੈਂ ਤੁਹਾਨੂੰ ਕੌਮਾਂ ਅਤੇ ਰਾਜਾਂ ਉੱਤੇ ਨਿਯੁਕਤ ਕਰਦਾ ਹਾਂ। ਤੂੰ ਉਹਨਾਂ ਨੂੰ ਪੁੱਟ ਦੇਵੇਂਗਾ ਅਤੇ ਢਾਹ ਦੇਵੇਂਗਾ। ਤੂੰ ਤਬਾਹ ਕਰ ਦੇਵੇਂਗਾ ਅਤੇ ਉਖਾੜ ਦੇਵੇਂਗਾ। ਤੂੰ ਉਸਾਰੇਗਾ ਅਤੇ ਉਗਾਵੇਂਗਾ।”
11ਯਾਹਵੇਹ ਦਾ ਬਚਨ ਮੇਰੇ ਕੋਲ ਆਇਆ: “ਯਿਰਮਿਯਾਹ, ਤੂੰ ਕੀ ਵੇਖਦਾ ਹੈ?” ਮੈਂ ਜਵਾਬ ਦਿੱਤਾ, “ਮੈਂ ਬਦਾਮ ਦੇ ਰੁੱਖ ਦੀ ਟਾਹਣੀ ਵੇਖਦਾ ਹਾਂ।”
12ਯਾਹਵੇਹ ਨੇ ਮੈਨੂੰ ਕਿਹਾ, “ਤੂੰ ਠੀਕ ਦੇਖਿਆ ਹੈ, ਕਿਉਂਕਿ ਮੈਂ ਇਹ ਵੇਖਣ ਲਈ ਦੇਖ ਰਿਹਾ ਹਾਂ ਕਿ ਮੇਰਾ ਬਚਨ ਪੂਰਾ ਹੁੰਦਾ ਹੈ।”
13ਯਾਹਵੇਹ ਦਾ ਸ਼ਬਦ ਮੇਰੇ ਕੋਲ ਦੁਬਾਰਾ ਆਇਆ, “ਤੂੰ ਕੀ ਦੇਖਦਾ ਹਾਂ?” ਮੈਂ ਜਵਾਬ ਦਿੱਤਾ, “ਮੈਂ ਇੱਕ ਖਾਣਾ ਪਕਾਉਣ ਵਾਲਾ ਭਾਂਡਾ ਦੇਖਦਾ ਹਾਂ, ਜੋ ਉੱਤਰ ਵੱਲੋਂ ਸਾਡੇ ਵੱਲ ਝੁਕਿਆ ਹੋਇਆ ਹੈ।”
14ਯਾਹਵੇਹ ਨੇ ਮੈਨੂੰ ਕਿਹਾ, “ਉੱਤਰ ਵੱਲੋਂ ਤਬਾਹੀ ਧਰਤੀ ਵਿੱਚ ਰਹਿਣ ਵਾਲੇ ਸਾਰੇ ਲੋਕਾਂ ਉੱਤੇ ਡੋਲ੍ਹ ਦਿੱਤੀ ਜਾਵੇਗੀ।