ਯਿਰਮਿਯਾਹ 1

ਯਾਹਵੇਹ ਦਾ ਬਚਨ ਮੇਰੇ ਕੋਲ ਆਇਆ: “ਯਿਰਮਿਯਾਹ, ਤੂੰ ਕੀ ਵੇਖਦਾ ਹੈ?” ਮੈਂ ਜਵਾਬ ਦਿੱਤਾ, “ਮੈਂ ਬਦਾਮ ਦੇ ਰੁੱਖ ਦੀ ਟਾਹਣੀ ਵੇਖਦਾ ਹਾਂ।”

Jeremiah 1:11 (UKJV) Moreover the word of the LORD came unto me, saying, Jeremiah, what see you? And I said, I see a rod of an almond tree.

9ਤਦ ਯਾਹਵੇਹ ਨੇ ਆਪਣਾ ਹੱਥ ਵਧਾ ਕੇ ਮੇਰੇ ਮੂੰਹ ਨੂੰ ਛੂਹਿਆ ਅਤੇ ਮੈਨੂੰ ਕਿਹਾ, “ਮੈਂ ਆਪਣੇ ਸ਼ਬਦ ਤੇਰੇ ਮੂੰਹ ਵਿੱਚ ਪਾ ਦਿੱਤੇ ਹਨ।

10ਵੇਖੋ, ਅੱਜ ਮੈਂ ਤੁਹਾਨੂੰ ਕੌਮਾਂ ਅਤੇ ਰਾਜਾਂ ਉੱਤੇ ਨਿਯੁਕਤ ਕਰਦਾ ਹਾਂ। ਤੂੰ ਉਹਨਾਂ ਨੂੰ ਪੁੱਟ ਦੇਵੇਂਗਾ ਅਤੇ ਢਾਹ ਦੇਵੇਂਗਾ। ਤੂੰ ਤਬਾਹ ਕਰ ਦੇਵੇਂਗਾ ਅਤੇ ਉਖਾੜ ਦੇਵੇਂਗਾ। ਤੂੰ ਉਸਾਰੇਗਾ ਅਤੇ ਉਗਾਵੇਂਗਾ।”

11ਯਾਹਵੇਹ ਦਾ ਬਚਨ ਮੇਰੇ ਕੋਲ ਆਇਆ: “ਯਿਰਮਿਯਾਹ, ਤੂੰ ਕੀ ਵੇਖਦਾ ਹੈ?” ਮੈਂ ਜਵਾਬ ਦਿੱਤਾ, “ਮੈਂ ਬਦਾਮ ਦੇ ਰੁੱਖ ਦੀ ਟਾਹਣੀ ਵੇਖਦਾ ਹਾਂ।”

12ਯਾਹਵੇਹ ਨੇ ਮੈਨੂੰ ਕਿਹਾ, “ਤੂੰ ਠੀਕ ਦੇਖਿਆ ਹੈ, ਕਿਉਂਕਿ ਮੈਂ ਇਹ ਵੇਖਣ ਲਈ ਦੇਖ ਰਿਹਾ ਹਾਂ ਕਿ ਮੇਰਾ ਬਚਨ ਪੂਰਾ ਹੁੰਦਾ ਹੈ।”

13ਯਾਹਵੇਹ ਦਾ ਸ਼ਬਦ ਮੇਰੇ ਕੋਲ ਦੁਬਾਰਾ ਆਇਆ, “ਤੂੰ ਕੀ ਦੇਖਦਾ ਹਾਂ?” ਮੈਂ ਜਵਾਬ ਦਿੱਤਾ, “ਮੈਂ ਇੱਕ ਖਾਣਾ ਪਕਾਉਣ ਵਾਲਾ ਭਾਂਡਾ ਦੇਖਦਾ ਹਾਂ, ਜੋ ਉੱਤਰ ਵੱਲੋਂ ਸਾਡੇ ਵੱਲ ਝੁਕਿਆ ਹੋਇਆ ਹੈ।”

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.