ਯਿਰਮਿਯਾਹ 10

ਉਹ ਵਿਅਰਥ ਹਨ, ਮਖੌਲ ਦੀਆਂ ਵਸਤਾਂ ਹਨ; ਜਦੋਂ ਉਹਨਾਂ ਦਾ ਨਿਆਂ ਆਵੇਗਾ, ਉਹ ਨਾਸ ਹੋ ਜਾਣਗੇ।

Jeremiah 10:15 (UKJV) They are vanity, and the work of errors: in the time of their visitation they shall perish.

13ਜਦੋਂ ਉਹ ਗਰਜਦਾ ਹੈ, ਤਾਂ ਅਕਾਸ਼ ਵਿੱਚ ਪਾਣੀਆਂ ਦਾ ਸ਼ੋਰ ਹੁੰਦਾ ਹੈ; ਉਹ ਧਰਤੀ ਦੇ ਸਿਰਿਆਂ ਤੋਂ ਬੱਦਲਾਂ ਨੂੰ ਉਭਾਰਦਾ ਹੈ। ਉਹ ਵਰਖਾ ਲਈ ਬਿਜਲੀਆਂ ਚਮਕਾਉਂਦਾ ਹੈ, ਉਹ ਆਪਣਿਆਂ ਖ਼ਜ਼ਾਨਿਆਂ ਤੋਂ ਹਵਾ ਵਗਾਉਂਦਾ ਹੈ।

14ਹਰ ਕੋਈ ਮੂਰਖ ਅਤੇ ਗਿਆਨ ਤੋਂ ਰਹਿਤ ਹੈ; ਹਰ ਸੁਨਿਆਰਾ ਆਪਣੇ ਬੁੱਤਾਂ ਤੋਂ ਸ਼ਰਮਿੰਦਾ ਹੁੰਦਾ ਹੈ, ਕਿਉਂ ਜੋ ਉਸ ਦੀ ਬਣਾਈ ਹੋਈ ਮੂਰਤ ਝੂਠੀ ਹੈ; ਉਹਨਾਂ ਵਿੱਚ ਸਾਹ ਨਹੀਂ ਹੈ।

15ਉਹ ਵਿਅਰਥ ਹਨ, ਮਖੌਲ ਦੀਆਂ ਵਸਤਾਂ ਹਨ; ਜਦੋਂ ਉਹਨਾਂ ਦਾ ਨਿਆਂ ਆਵੇਗਾ, ਉਹ ਨਾਸ ਹੋ ਜਾਣਗੇ।

16ਉਹ ਜੋ ਯਾਕੋਬ ਦਾ ਹਿੱਸਾ ਹੈ, ਉਹ ਇਨ੍ਹਾਂ ਵਰਗਾ ਨਹੀਂ ਹੈ, ਕਿਉਂਕਿ ਉਹ ਸਭ ਕੁਝ ਬਣਾਉਣ ਵਾਲਾ ਹੈ, ਇਸਰਾਏਲ ਸਮੇਤ, ਜੋ ਉਸ ਦੀ ਵਿਰਾਸਤ ਦੇ ਲੋਕ ਹਨ, ਉਸ ਦਾ ਨਾਮ ਸਰਬਸ਼ਕਤੀਮਾਨ ਯਾਹਵੇਹ ਹੈ।

17ਤੁਸੀਂ ਜਿਹੜੇ ਘੇਰੇ ਵਿੱਚ ਰਹਿੰਦੇ ਹੋ, ਜਗ੍ਹਾ ਨੂੰ ਛੱਡਣ ਲਈ ਆਪਣਾ ਸਮਾਨ ਇਕੱਠਾ ਕਰੋ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.